ਲੁਧਿਆਣਾ (ਰਾਜ): ਮਹਾਨਗਰ ਦੀ ਸੁਰੱਖਿਆ ਵਿਵਸਥਾ ਨੂੰ ਚੁਣੌਤੀ ਦਿੰਦੇ ਹੋਏ, ਇਕ ਸਿਰਫਿਰੇ ਵਿਅਕਤੀ ਨੇ ਲੁਧਿਆਣਾ ਜੁਡੀਸ਼ੀਅਲ ਕੰਪਲੈਕਸ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਇਹ ਈ-ਮੇਲ ਅਜਮਲ ਅਬਦੁਲ ਰਾਜ ਦੇ ਨਾਮ ਤੋਂ ਆਈ ਸੀ, ਜਿਸ ਵਿਚ ਮਨੁੱਖੀ ਬੰਬ ਰਾਹੀਂ ਧਮਾਕਾ ਕਰਨ ਦੀ ਗੱਲ ਕਹੀ ਗਈ ਸੀ। ਪੁਲਸ ਦਾ ਮੰਨਣਾ ਹੈ ਕਿ ਇਹ ਨਾਮ ਫਰਜ਼ੀ ਹੈ। ਫਿਲਹਾਲ ਪੁਲਸ ਨੇ ਅਣਪਛਾਤੇ ਅਜਮਲ ਅਬਦੁਲ ਰਾਜ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਇਹ ਧਮਕੀ ਭਰਿਆ ਸੰਦੇਸ਼ rajeevan_ajmal@outlook.com ਨਾਮਕ ਈ-ਮੇਲ ਆਈ.ਡੀ. ਤੋਂ ਭੇਜਿਆ ਗਿਆ ਹੈ। ਭੇਜਣ ਵਾਲੇ ਵਿਅਕਤੀ ਨੇ ਆਪਣੀ ਪਛਾਣ ਅਜਮਲ ਅਬਦੁਲ ਰਾਜ ਵਜੋਂ ਦੱਸੀ ਹੈ। ਈ-ਮੇਲ ਵਿਚ ਸਪੱਸ਼ਟ ਰੂਪ ਵਿਚ ਲਿਖਿਆ ਗਿਆ ਹੈ ਕਿ ਲੁਧਿਆਣਾ ਜੁਡੀਸ਼ੀਅਲ ਕੰਪਲੈਕਸ ਵਿਚ ਮਨੁੱਖੀ ਬੰਬ ਦੀ ਵਰਤੋਂ ਕਰਕੇ ਵੱਡਾ ਧਮਾਕਾ ਕੀਤਾ ਜਾਵੇਗਾ। ਇਸ ਗੰਭੀਰ ਮਾਮਲੇ ਨੂੰ ਦੇਖਦੇ ਹੋਏ, ਮਾਣਯੋਗ ਸੈਸ਼ਨ ਜੱਜ ਸਾਹਿਬ ਦੇ ਦਫ਼ਤਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਰਿਪੋਰਟ ਦਰਜ ਕਰਨ ਅਤੇ ਜਾਂਚ ਦੇ ਹੁਕਮ ਦਿੱਤੇ ਹਨ।
ਇਸ ਤੋਂ ਬਾਅਦ ਪੁਲਸ ਨੇ ਈ-ਮੇਲ ਦੇ ਤਕਨੀਕੀ ਪਹਿਲੂਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਮੁਲਜ਼ਮ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕੇ। ਸਾਈਬਰ ਸੈੱਲ ਦੀਆਂ ਟੀਮਾਂ ਇਸ ਈ-ਮੇਲ ਦੇ ਸਰੋਤ ਨੂੰ ਲੱਭਣ ਵਿਚ ਜੁਟ ਗਈਆਂ ਹਨ। ਇਸ ਦੇ ਨਾਲ ਹੀ, ਅਦਾਲਤ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਰਾਤ ਨੂੰ ਡਿਊਟੀ ’ਤੇ ਗਏ ਬਾਊਂਸਰ ਦੇ ਘਰੋਂ 5 ਲੱਖ ਦੇ ਗਹਿਣੇ ਅਤੇ ਕੈਸ਼ ਚੋਰੀ
NEXT STORY