ਬਾੜਮੇਰ (ਭਾਸ਼ਾ)— ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸੋਮਵਾਰ ਦੀ ਸਵੇਰ ਨੂੰ ਬਾੜਮੇਰ ਦੇ ਜਸੋਲ ਪਿੰਡ ਪਹੁੰਚੇ। ਉਨ੍ਹਾਂ ਨੇ ਜਸੋਲ 'ਚ ਧਾਰਮਿਕ ਪ੍ਰੋਗਰਾਮ ਦੌਰਾਨ ਵਾਪਰੇ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ। ਮੁੱਖ ਮੰਤਰੀ ਗਹਿਲੋਤ ਸੂਬੇ ਦੇ ਸਿਹਤ ਮੰਤਰੀ ਰਘੁ ਸ਼ਰਮਾ, ਰਵੈਨਿਊ ਮੰਤਰੀ ਹਰੀਸ਼ ਚੌਧਰੀ, ਊਰਜਾ ਮੰਤਰੀ ਬੀਡੀ ਕੱਲਾ ਅਤੇ ਹੋਰ ਨੇਤਾਵਾਂ ਨਾਲ ਜਸੋਲ ਪਿੰਡ ਪਹੁੰਚੇ। ਉਨ੍ਹਾਂ ਨੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਮਾਰੇ ਗਏ ਲੋਕਾਂ ਨੂੰ ਫੁੱਲ ਭੇਟ ਕੀਤੇ।

ਗਹਿਲੋਤ ਘਟਨਾ ਵਾਲੀ ਥਾਂ 'ਤੇ ਵੀ ਗਏ ਅਤੇ ਅਧਿਕਾਰੀਆਂ ਤੋਂ ਹਾਦਸੇ ਦੀ ਜਾਣਕਾਰੀ ਲਈ। ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕੀਤੀ। ਗਹਿਲੋਤ ਨੇ ਕਿਹਾ ਕਿ ਇਹ ਬੇਹੱਦ ਦੁੱਖਦਾਈ ਘਟਨਾ ਹੈ, ਅਸੀਂ ਸਾਰੇ ਇਸ ਮੁਸ਼ਕਲ ਸਮੇਂ ਵਿਚ ਪ੍ਰਭਾਵਿਤ ਪਰਿਵਾਰਾਂ ਨਾਲ ਹਾਂ। ਮੈਂ ਈਸ਼ਵਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਨ੍ਹਾਂ ਨੂੰ ਤਾਕਤ ਦੇਵੇ, ਮਰਹੂਮ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।

ਗਹਿਲੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਬਹੁਤ ਬਦਕਿਸਮਤੀ ਵਾਲੀ ਘਟਨਾ ਹੈ। ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਹਸਪਤਾਲ ਵਿਚ ਵਿਵਸਥਾਵਾਂ ਦਾ ਵੀ ਜਾਇਜ਼ਾ ਲਿਆ। ਇੱਥੇ ਦੱਸ ਦੇਈਏ ਕਿ ਜਸੋਲ 'ਚ ਐਤਵਾਰ ਦੀ ਸ਼ਾਮ ਨੂੰ ਇਕ ਰਾਮ ਕਥਾ ਦੌਰਾਨ ਪੰਡਾਲ ਡਿੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ ਲੱਗਭਗ 50 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇੱਥੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।
ਅਮਰਨਾਥ ਯਾਤਰਾ ਨੂੰ ਬਚੇ ਕੁਝ ਦਿਨ, ਸੁਰੱਖਿਆ ਫੋਰਸ ਦੇ ਜਵਾਨਾਂ ਨੇ ਖਿੱਚੀ ਤਿਆਰੀ
NEXT STORY