ਲਖਨਊ (ਇੰਟ.)-ਬਸਪਾ ਸੁਪਰੀਮੋ ਮਾਇਆਵਤੀ ਨੇ ਕਾਂਸ਼ੀ ਰਾਮ ਪ੍ਰੀ-ਨਿਰਵਾਣ ਦਿਵਸ ’ਤੇ ਆਯੋਜਿਤ ਰੈਲੀ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦਾ ਐਲਾਨ ਕੀਤਾ ਅਤੇ 5ਵੀਂ ਵਾਰ ਉੱਤਰ ਪ੍ਰਦੇਸ਼ ਵਿਚ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਬਸਪਾ ਨੂੰ ਕਮਜ਼ੋਰ ਕਰਨ ਅਤੇ ਵਾਂਝੇ ਵਰਗ ਾਂ ਦੀਆਂ ਵੋਟਾਂ ਨੂੰ ਵੰਡਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਮਾਇਆਵਤੀ ਨੇ ਸਮਾਜਵਾਦੀ ਪਾਰਟੀ ’ਤੇ ਸਭ ਤੋਂ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਸਮਾਜਵਾਦੀ ਸਰਕਾਰ ਦੌਰਾਨ ਕਾਂਸ਼ੀ ਰਾਮ ਅਤੇ ਪੀ. ਡੀ. ਏ. ਦੇ ਮਹਾਪੁਰਸ਼ਾਂ ਦਾ ਅਪਮਾਨ ਕੀਤਾ ਗਿਆ। ਉਨ੍ਹਾਂ ਨੇ ਕਾਂਗਰਸ ’ਤੇ ਡਾ. ਭੀਮ ਰਾਓ ਅੰਬੇਡਕਰ ਨੂੰ ਭਾਰਤ ਰਤਨ ਨਾ ਦੇਣ ਦਾ ਵੀ ਦੋਸ਼ ਲਗਾਇਆ।
ਭਾਜਪਾ ਸਰਕਾਰ ਪ੍ਰਤੀ ਵੀ ਸਾਰੇ ਵਰਗਾਂ ’ਚ ਅਸੰਤੁਸ਼ਟੀ ਦੀ ਗੱਲ ਵੀ ਕੀਤੀ। ਉਨ੍ਹਾਂ ਨੇ ਵਰਕਰਾਂ ਨੂੰ ਸੱਤਾ ਦੀ ਮਾਸਟਰ ਚਾਬੀ ਹਾਸਲ ਕਰਨ ਲਈ ਪੂਰੀ ਤਾਕਤ ਨਾਲ ਜੁਟਣ ਦਾ ਸੱਦਾ ਦਿੱਤਾ ਤੇ ਆਪਣੇ ਬਾਅਦ ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਦੀ ਕਮਾਂਡ ਸੌਂਪਣ ਦਾ ਸੰਕੇਤ ਦਿੱਤਾ।
ਆਜ਼ਮ ਖਾਨ ਦੇ ਬਸਪਾ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਨੂੰ ਖਾਰਜ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਕਿਸੇ ਨਾਲ ਚੋਰੀ-ਛੁੱਪੇ ਨਹੀਂ ਮਿਲਦੀ। ਮਾਇਆਵਤੀ ਨੇ ਯੋਗੀ ਸਰਕਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਕਾਂਸ਼ੀ ਰਾਮ ਯਾਦਗਾਰ ਦੀ ਮੁਰੰਮਤ ਅਤੇ ਟਿਕਟ ਮਾਲੀਏ ਦੀ ਵਰਤੋਂ ਵਿਚ ਸਹਾਇਤਾ ਕੀਤੀ।
ਲੱਦਾਖ 'ਚ ਹਟਾਈ ਗਈ ਪਾਬੰਦੀ, ਇੰਟਰਨੈੱਟ ਸੇਵਾਵਾਂ ਬਹਾਲ; ਸਕੂਲ-ਕਾਲਜ ਵੀ ਹੋਏ ਸ਼ੁਰੂ
NEXT STORY