ਤਿਰੂਵਨੰਤਪੁਰ— ਕੇਰਲ ਦੇ ਇਕ ਨਗਰ ਨਿਗਮ 'ਚ ਬਜਟ 'ਤੇ ਚਰਚਾ ਦੌਰਾਨ ਦੋ ਵੱਖ-ਵੱਖ ਗੁੱਟਾਂ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਦੋਵੇਂ ਤਿਰੂਵਨੰਤਪੁਰਮ ਸਥਿਤ ਇਸ ਨਗਰ ਨਿਗਮ 'ਚ ਮਾਰਕਸਵਾਦੀ ਕਮਿਊਨਿਟੀ ਪਾਰਟੀ(ਸੀ.ਪੀ.ਐਸ) ਅਤੇ ਸੰਯੁਕਤ ਲੋਕਤਾਂਤ੍ਰਿਤ ਮੋਰਚਾ(ਯੂ.ਡੀ.ਐਫ) ਦੇ ਕੌਂਸਲਰਾਂ ਵਿਚਕਾਰ ਬਜਟ 'ਤੇ ਚਰਚਾ ਦੌਰਾਨ ਝਗੜਾ ਸ਼ੁਰੂ ਹੋ ਗਿਆ। ਇਸ ਦੇ ਕੁਝ ਦੇਰ ਬਾਅਦ ਦੋਵਾਂ ਵਿਚਕਾਰ ਹਾਥਾਪਾਈ ਹੋਣ ਲੱਗੀ। ਇੱਥੇ ਹੀ ਨਹੀਂ, ਇਸ ਝਗੜੇ 'ਚ ਇਕ ਔਰਤ ਵੀ ਉਤਰ ਆਈ ਅਤੇ ਕੁੱਟਮਾਰ ਕਰਨ ਲੱਗੀ। ਬਾਅਦ 'ਚ ਕੁਝ ਲੋਕਾਂ ਨੇ ਔਰਤ ਨੂੰ ਸਮਝਾ ਕੇ ਸ਼ਾਂਤ ਕਰਵਾਇਆ।
ਵੀਡੀਓ 'ਚ ਸਾਫ ਤੌਰ 'ਤੇ ਦਿੱਖ ਰਿਹਾ ਹੈ ਕਿ ਦੋ ਕੌਂਸਲਰਾਂ ਵਿਚਕਾਰ ਝਗੜਾ ਸ਼ੁਰੂ ਹੋਇਆ। ਇਸ ਦੌਰਾਨ ਇਕ ਮਹਿਲਾ ਕੌਂਸਲਰ ਦੂਜੇ ਕੌਂਸਲਰ 'ਤੇ ਥੱਪੜ ਬਰਸਾਉਣ ਲੱਗਦੀ ਹੈ। ਕੁਝ ਕੌਂਸਲਰ ਬੀਚ ਬਚਾਅ ਦੀ ਕੋਸ਼ਿਸ਼ ਕਰਦੇ ਹਨ ਤਾਂ ਮਹਿਲਾ ਕੌਂਸਲਰ ਉਨ੍ਹਾਂ ਨਾਲ ਵੀ ਭਿੱੜ ਜਾਂਦੀ ਹੈ। ਬਾਅਦ 'ਚ ਕੁਝ ਕੌਂਸਲਰਾਂ ਦੀ ਦਖ਼ਲਅੰਦਾਜ਼ੀ ਕਾਰਨ ਮਾਮਲਾ ਸ਼ਾਂਤ ਹੋ ਸਕਿਆ।
ਟਾਈਟਲਰ ਖ਼ਿਲਾਫ਼ ਦਿੱਲੀ ਕਮੇਟੀ ਨੇ ਜਾਰੀ ਕੀਤੇ 5 ਨਵੇਂ ਵੀਡੀਓ
NEXT STORY