ਨਵੀਂ ਦਿੱਲੀ (ਏਜੰਸੀ)- ਅਲੀਗੜ੍ਹ ਜ਼ਿਲੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੁਲਸ ਨੇ ਸੜਕ ਹਾਦਸੇ ਦੇ ਦੋਸ਼ ਵਿਚ ਇਕ ਮੱਝ ਨੂੰ ਗ੍ਰਿਫਤਾਰ ਕੀਤਾ। ਇਕ ਮੱਝ ਜਦੋਂ ਆਪਣੇ ਮਾਲਕ ਨਾਲ ਸੜਕ 'ਤੇ ਜਾ ਰਹੀ ਸੀ ਤਾਂ ਅਚਾਨਕ ਪਿੱਛੋਂ ਆ ਰਹੀ ਇਕ ਗੱਡੀ ਦੇ ਹਾਰਨ ਵਜਾਉਣ ਨਾਲ ਉਹ ਮੱਝ ਇੰਨੀ ਘਬਰਾ ਗਈ ਕਿ ਪੁਲ ਦੇ ਹੇਠਾਂ ਛਾਲ ਮਾਰ ਦਿੱਤੀ ਤੇ ਹੇਠਾਂ ਖੜ੍ਹੇ ਆਟੋ 'ਤੇ ਜਾ ਡਿੱਗੀ। ਉਸ ਆਟੋ ਵਿਚ ਬੈਠੇ 4 ਲੋਕ ਜ਼ਖਮੀ ਹੋ ਗਏ ਤੇ ਆਟੋ ਵੀ ਪੂਰੀ ਤਰ੍ਹਾਂ ਟੁੱਟ ਗਿਆ। ਇਸ ਹਾਦਸੇ ਤੋਂ ਬਾਅਦ ਮੱਝ ਦਾ ਮਾਲਕ ਦੌੜ ਗਿਆ ਪਰ ਪੁਲਸ ਨੇ ਮੱਝ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਅਜਿਹੇ ਵਿਚ ਹੁਣ ਪੁਲਸ ਦੇ ਸਾਹਮਣੇ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਇਸ ਐਕਸੀਡੈਂਟ ਤੋਂ ਅੱਗੇ ਕੀ ਕਾਰਵਾਈ ਕੀਤੀ ਜਾਵੇ।
ਪੁਲਸ ਕਮੀਸ਼ਨਰ ਰਾਜੀਵ ਕੁਮਾਰ 'ਤੇ ਹੋਵੇ ਅਨੁਸ਼ਾਸਨੀ ਕਾਰਵਾਈ : ਗ੍ਰਹਿ ਮੰਤਰਾਲਾ
NEXT STORY