ਨੈਸ਼ਨਲ ਡੈਸਕ— ਗੁਰੂਗ੍ਰਾਮ ’ਚ ਇਕ ਰਿਹਾਇਸ਼ੀ ਇਮਾਰਤ ਦਾ ਇਕ ਹਿੱਸਾ ਡਿੱਗਣ ਦੇ ਬਾਅਦ ਉਸ ਦੇ ਬਿਲਡਰ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਹਾਦਸੇ ’ਚ ਇਕ ਜਨਾਨੀ ਦੀ ਮੌਤ ਹੋ ਗਈ ਅਤੇ ਕੁਝ ਲੋਕ ਮਲਬੇ ’ਚ ਫਸੇ ਹੋਏ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹੋਏ ਹਾਦਸੇ ’ਚ ਜਾਨ ਗੁਆਉਣ ਵਾਲੀ ਜਨਾਨੀ ਦੇ ਪਤੀ ਦੀ ਸ਼ਿਕਾਇਤ ’ਤੇ ਚਿੰਤੇਲਸ ਪੈਰਾਡਿਸੋ ਦੇ ਬਿਲਰਡ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਯਾਦਵ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਹੈ ਅਤੇ ਉਹ ਲਾਪਰਵਾਹੀ ਦੇ ਆਦੇਸ਼ਾਂ ਦੀ ਜਾਂਚ ਕਰੇਗੀ। ਐੱਨ.ਡੀ.ਆਰ.ਐੱਫ ਅਤੇ ਐੱਸ.ਡੀ.ਆਰ.ਐੱਫ. ਦੀਆਂ ਟੀਮਾਂ ਬਚਾਅ ਮੁਹਿੰਮ ’ਚ ਲੱਗੀਆਂ ਹੋਈਆਂ ਹਨ। ਫਾਇਰ ਬਿਗ੍ਰੇਡ ਦੀ ਗੱਡੀ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਏਕਤਾ ਭਾਰਦਵਾਜ ਦੇ ਰੂਪ ’ਚ ਕੀਤੀ ਗਈ ਹੈ। ਕੰਪਲੈਕਸ ਦੇ ਡੀ-ਬਲਾਕ ਵਾਸੀ ਏਕਤਾ ਭਾਰਦਵਾਜ ਦੇ ਪਤੀ ਨੇ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਮੈਨੂੰ ਆਪਣੇ ਬੇਟੇ ਯਥਾਰਥ ਭਾਰਦਵਾਜ ਦਾ ਫੋਨ ਆਇਆ ਕਿ ਸਾਡੇ ਟਾਵਰ ਦੀਆਂ ਕੁਝ ਇਮਾਰਤਾਂ ਦੀਆਂ ਛੱਤਾਂ ਢਹਿ ਗਈਆਂ ਹਨ। ਘਟਨਾ ’ਚ ਮੇਰੀ ਪਤਨੀ ਨੂੰ ਸੱਟਾਂ ਲੱਗੀਆਂ ਅਤੇ ਸ਼ਾਮ ਰਾਤੀ 7 ਵਜੇ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਜਾਂਚ ਚੱਲ ਰਹੀ ਹੈ।
ਸ਼ਹੀਦ ਪੁੱਤਰ ਦੀ ਮ੍ਰਿਤਕ ਦੇਹ ਦੀ ਉਡੀਕ 'ਚ ਲੰਘ ਗਈ ਰਾਤ, ਪਿਤਾ ਬੋਲੇ- ਪੁੱਤਰ ਨੂੰ ਲਾੜੇ ਦੀ ਤਰ੍ਹਾਂ ਕਰਾਂਗਾ ਵਿਦਾ
NEXT STORY