ਭੋਪਾਲ, (ਏਜੰਸੀਆਂ)- ਮੱਧ ਪ੍ਰਦੇਸ਼ ਦੇ ਸੀਧੀ ਤੋਂ ਮੰਗਲਵਾਰ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਪ੍ਰਵੇਸ਼ ਸ਼ੁਕਲਾ ਨਾਂ ਦਾ ਵਿਅਕਤੀ ਇੱਕ ਆਦਿਵਾਸੀ ਵਿਅਕਤੀ ਦੇ ਚਿਹਰੇ ’ਤੇ ਪਿਸ਼ਾਬ ਕਰਦਾ ਨਜ਼ਰ ਆ ਰਿਹਾ ਹੈ। ਇਸ ਘਟਨਾ ਪਿੱਛੋਂ ਪ੍ਰਵੇਸ਼ ਸ਼ੁਕਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬੁੱਧਵਾਰ ਉਸ ਦੇ ਘਰ ’ਤੇ ਬੁਲਡੋਜ਼ਰ ਚਲਾ ਕੇ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ ਗਿਆ। ਘਰ ਦੇ ਸਾਹਮਣੇ ਬੁਲਡੋਜ਼ਰ ਵੇਖ ਕੇ ਮੁਲਜ਼ਮ ਦੀ ਮਾਂ ਅਤੇ ਚਾਚੀ ਬੇਹੋਸ਼ ਹੋ ਗਈਆਂ। ਮੁਲ਼ਜਮ ਦੀ ਮਾਂ ਨੇ ਰੋਂਦੇ ਹੋਏ ਕਿਹਾ ਕਿ ਜੇ ਬੇਟੇ ਨੇ ਗਲਤ ਕੰਮ ਕੀਤਾ ਹੈ ਤਾਂ ਉਸ ਨੂੰ ਸਜ਼ਾ ਦਿਓ ਪਰ ਮੇਰਾ ਘਰ ਨਾ ਢਾਹੋ।
ਇਹ ਵੀ ਪੜ੍ਹੋ– ਪੇਸ਼ਾਬ ਕਾਂਡ ਪੀੜਤ ਨੂੰ 'ਸੁਦਾਮਾ' ਆਖ਼ CM ਸ਼ਿਵਰਾਜ ਨੇ ਪੈਰ ਧੋ ਕੇ ਕੀਤਾ ਸਨਮਾਨ, ਮੰਗੀ ਮੁਆਫ਼ੀ
ਪੇਸ਼ਾਬ ਕਰਨ ਦੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਪ੍ਰਵੇਸ਼ ਸ਼ੁਕਲਾ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਸਨ। ਮੁੱਖ ਮੰਤਰੀ ਨੇ ਮੁਲਜ਼ਮ ਖ਼ਿਲਾਫ਼ ਕੌਮੀ ਸੁਰੱਖਿਆ ਐਕਟ ਤਹਿਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਸਨ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਦਿਵਾਸੀ ਨੌਜਵਾਨ ’ਤੇ ਪੇਸ਼ਾਬ ਕਰਨ ਦੀ ਘਟਨਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ’ਤੇ ਬੁੱਧਵਾਰ ਨਿਸ਼ਾਨਾ ਵਿਨ੍ਹਿਆ ਅਤੇ ਦਾਅਵਾ ਕੀਤਾ ਕਿ ਇਸ ਨਾਲ ਭਾਜਪਾ ਦੀ ਆਦਿਵਾਸੀਆਂ ਅਤੇ ਦਲਿਤਾਂ ਪ੍ਰਤੀ ਨਫਰਤ ਦਾ ਘਿਨਾਉਣਾ ਚਿਹਰਾ ਸਾਹਮਣੇ ਆਇਆ ਹੈ।
ਉਨ੍ਹਾਂ ਟਵੀਟ ਕੀਤਾ ਕਿ ਭਾਜਪਾ ਦੇ ਰਾਜ ’ਚ ਆਦਿਵਾਸੀ ਭੈਣਾਂ-ਭਰਾਵਾਂ ’ਤੇ ਅੱਤਿਆਚਾਰ ਵਧ ਰਹੇ ਹਨ। ਮੱਧ ਪ੍ਰਦੇਸ਼ ’ਚ ‘ਭਾਜਪਾ ਦੇ ਵਿਅਕਤੀ’ ਦੇ ਅਣਮਨੁੱਖੀ ਕਾਰੇ ਨੇ ਪੂਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਹ ਭਾਜਪਾ ਦੀ ਆਦਿਵਾਸੀਆਂ ਅਤੇ ਦਲਿਤਾਂ ਪ੍ਰਤੀ ਨਫ਼ਰਤ ਦਾ ਭੈੜਾ ਚਿਹਰਾ ਅਤੇ ਅਸਲ ਕਿਰਦਾਰ ਹੈ। ਕਾਂਗਰਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹੋਇਆ ਹੈ ਪਰ ਸੱਤਾਧਾਰੀ ਪਾਰਟੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ– ਮਹਾਰਾਸ਼ਟਰ 'ਚ ਭਿਆਨਕ ਸੜਕ ਹਾਦਸਾ, ਕਈ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਹੋਟਲ 'ਚ ਵੜਿਆ ਟਰੱਕ, 10 ਦੀ ਮੌਤ
ਕਾਂਗਰਸ ਨੇ ਸੀ. ਬੀ. ਆਈ. ਜਾਂਚ ਦੀ ਕੀਤੀ ਮੰਗ
ਕਾਂਗਰਸ ਨੇ ਆਦਿਵਾਸੀ ਨੌਜਵਾਨ ’ਤੇ ਪੇਸ਼ਾਬ ਕਰਨ ਦੀ ਘਟਨਾ ਦੀ ਸੀ.ਬੀ.ਆਈ. ਤੋਂ ਜਾਂਚ ਕਰਾਉਣ ਦੀ ਬੁੱਧਵਾਰ ਮੰਗ ਕੀਤੀ। ਭੋਪਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਕਾਂਤੀ ਲਾਲ ਭੂਰੀਆ ਨੇ ਦਾਅਵਾ ਕੀਤਾ ਕਿ ਇਹ ਵੀਡੀਓ ਕੁਝ ਮਹੀਨੇ ਪੁਰਾਣਾ ਹੈ।
ਭੂਰੀਆ ਨੇ ਕਿਹਾ ਕਿ ਸੀਧੀ ਵਿੱਚ ਵਾਪਰੀ ਘਟਨਾ ਆਦਿਵਾਸੀ ਭਾਈਚਾਰੇ ਦਾ ਅਪਮਾਨ ਹੈ। ਸੂਬਾ ਸਰਕਾਰ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੇ ਅਤੇ ਕਿਸੇ ਗੈਰ-ਭਾਜਪਾ ਸੂਬੇ ਦੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ– ਤ੍ਰਿਪੁਰਾ: ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਰੱਥ, 6 ਲੋਕਾਂ ਦੀ ਮੌਤ, 15 ਝੁਲਸੇ
ਸ਼ਰਦ ਪਵਾਰ ਰਕਾਂਪਾ ਦੇ ਪ੍ਰਧਾਨ ਅਹੁਦੇ ਤੋਂ ਬੇਦਖਲ, ਅਜੀਤ ਨੇ ਸੰਭਾਲਿਆ ਚਾਰਜ
NEXT STORY