ਅਗਰਤਲਾ- ਤ੍ਰਿਪੁਰਾ ਦੇ ਉਨਾਕੋਟੀ ਜ਼ਿਲ੍ਹੇ 'ਚ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਨਾਲ ਇਕ ਰੱਥ 'ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਝੁਲਸ ਗਏ ਹਨ। ਇਹ ਜਾਣਕਾਰੀ ਪੁਲਸ ਨੇ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਭਗਵਾਨ ਜਗਨਨਾਥ ਦੇ 'ਉਲਟਾ ਰੱਥ ਯਾਤਰਾ' ਉਤਸਵ ਦੌਰਾਨ ਕੁਮਾਰਘਾਟ ਇਲਾਕੇ 'ਚ ਸ਼ਾਮ ਦੇ ਕਰੀਬ ਸਾਢੇ ਚਾਰ ਵਜੇ ਹੋਈ। ਇਸ ਤਿਉਹਾਰ ਦੌਰਾਨ ਭਗਵਾਨ ਬਲਭਦਰ, ਦੇਵੀ ਸੁਭਦਰਾ ਅਤੇ ਭਗਵਾਨ ਜਗਨਨਾਥ ਰੱਧ ਯਾਤਰਾ ਦੇ ਇਕ ਹਫ਼ਤੇ ਬਾਅਦ ਆਪਣੇ ਮੁੱਖ ਮੰਦਰ 'ਚ ਪਰਤ ਆਉਂਦੇ ਹਨ।
ਇਹ ਵੀ ਪੜ੍ਹੋ– ਬਾਰਿਸ਼ ਦਾ ਕਹਿਰ: ਸ਼ਿਮਲਾ 'ਚ ਥਾਂ-ਥਾਂ ਲੈਂਡਸਲਾਈਡ ਕਾਰਨ ਮਲਬੇ ਹੇਠਾਂ ਦੱਬੇ ਅੱਧਾ ਦਰਜਨ ਤੋਂ ਵੱਧ ਵਾਹਨ
ਪੁਲਸ ਨੇ ਦੱਸਿਆ ਕਿ ਲੋਹੇ ਨਾਲ ਬਣੇ ਰੱਥ ਨੂੰ ਹਜ਼ਾਰਾਂ ਲੋਕ ਖਿੱਚ ਰਹੇ ਸਨ ਕਿ ਅਚਾਨਕ ਇਹ 133 ਕੇ.ਵੀ. ਓਵਰਹੇਡ ਕੇਬਲ ਦੀ ਲਪੇਟ 'ਚ ਆ ਗਿਆ। ਸਹਾਇਕ ਇੰਸਪੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਜੋਤਿਸ਼ਮਾਨ ਦਾਸ ਚੌਧਰੀ ਨੇ ਦੱਸਿਆ ਕਿ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 15 ਹੋਰ ਝੁਲਸ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦਾ ਨਜ਼ਦੀਕੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ– ਘੱਗਰ ਨਦੀ 'ਚ ਕਾਰ ਸਣੇ ਰੁੜੀ ਔਰਤ, ਆਪਣੀ ਜਾਨ ਖ਼ਤਰੇ 'ਚ ਪਾ ਕੇ ਲੋਕਾਂ ਨੇ ਇੰਝ ਕੱਢਿਆ ਬਾਹਰ
ਮੁੱਖ ਮੰਤਰੀ ਮਾਣਿਕ ਸਾਹਾ ਨੇ ਲੋਕਾਂ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਮਾਰਘਾਟ 'ਚ ਇਕ ਦੁਖਦ ਦੁਰਘਟਨਾ 'ਚ 'ਉਲਟਾ ਰੱਥ' ਖਿੱਚਦੇ ਸਮੇਂ ਕਰੰਟ ਲੱਗਣ ਨਾਲ ਕਈ ਸ਼ਰਧਾਲੂਆਂ ਦੀ ਜਾਨ ਚਲੀ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਹਨ। ਮੈਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ। ਦੁਖੀ ਪਰਿਵਾਰ ਨਾਲ ਮੇਰੀ ਡੂੰਘੀ ਹਮਦਰਦੀ ਹੈ। ਨਾਲ ਹੀ ਮੈਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸੂਬਾ ਸਰਕਾਰ ਇਸ ਮੁਸ਼ਕਿਲ ਸਮੇਂ 'ਚ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਇਹ ਵੀ ਪੜ੍ਹੋ– ਲਵ ਜੇਹਾਦ ਦੀ ਸ਼ਿਕਾਰ ਹੋਈ ਮੁਟਿਆਰ, ਪ੍ਰੇਮੀ ਦੀ ਅਸਲੀਅਤ ਜਾਣ ਪੈਰਾਂ ਹੇਠੋ ਖ਼ਿਸਕੀ ਜ਼ਮੀਨ
ਸਰਨਾ ਨੇ ਯੂਨੀਫਾਰਮ ਸਿਵਲ ਕੋਡ ਲਈ 'ਆਪ' ਦੇ ਸਮਰਥਨ ਦੀ ਕੀਤੀ ਨਿਖੇਧੀ
NEXT STORY