ਭੋਪਾਲ (ਇੰਟ.)- ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਮੋਹਨ ਯਾਦਵ ਸਹੁੰ ਚੁੱਕਦੇ ਹੀ ਐਕਸ਼ਨ ਮੋੜ ਵਿਚ ਨਜ਼ਰ ਆ ਰਹੇ ਹਨ। ਖ਼ਬਰ ਹੈ ਕਿ ਭਾਜਪਾ ਵਰਕਰ ਦਾ ਹੱਥ ਕੱਟਣ ਵਾਲੇ ਦੋਸ਼ੀ ਫਾਰੂਕ ਰਾਈਨ ਉਰਫ ਮਿੰਨੀ ਦੇ ਘਰ ’ਤੇ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾਉਣ ਦੇ ਹੁਕਮ ਦਿੱਤੇ। ਇਹ ਬੁਲਡੋਜ਼ਰ ਦੋਸ਼ੀ ਦੇ ਭੋਪਾਲ ਦੇ 11 ਨੰਬਰ ਸਥਿਤ ਜਨਤਾ ਕਾਲੋਨੀ ਦੇ ਘਰ ’ਤੇ ਚੱਲਿਆ ਹੈ।
ਇਹ ਵੀ ਪੜ੍ਹੋ : ਧੀ ਨੂੰ ਫਾਂਸੀ ਤੋਂ ਬਚਾਉਣ ਲਈ ਯਮਨ ਜਾਵੇਗੀ ਬਜ਼ੁਰਗ ਮਾਂ, ਹਾਈ ਕੋਰਟ ਵਲੋਂ ਮਿਲੀ ਮਨਜ਼ੂਰੀ
ਫਾਰੂਕ ਰਾਈਨ ’ਤੇ ਭਾਜਪਾ ਵਰਕਰ ਦੇਵੇਂਦਰ ਠਾਕੁਰ ਦਾ ਹੱਥ ਕੱਟਣ ਦਾ ਦੋਸ਼ ਸੀ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ 5 ਦਸੰਬਰ ਨੂੰ ਦੋਸ਼ੀ ਫਾਰੂਕ ਨੇ ਭਾਜਪਾ ਵਰਕਰ ਦੇਵੇਂਦਰ ਠਾਕੁਰ ’ਤੇ ਜਾਨਲੇਵਾ ਹਮਲਾ ਕੀਤਾ ਸੀ, ਜਿਸ ਵਿਚ ਦੇਵੇਂਦਰ ਠਾਕੁਰ ਦਾ ਹੱਥ ਕੱਟਿਆ ਗਿਆ ਸੀ। ਦੇਵੇਂਦਰ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਕੈਲਾਸ਼ ਵਿਜੇਵਰਗੀਯ ਭਾਜਪਾ ਵਰਕਰ ਨੂੰ ਮਿਲਣ ਹਸਪਤਾਲ ਵੀ ਗਏ ਸਨ। ਦੋਸ਼ੀ ਫਾਰੂਕ ਹਬੀਬਗੰਜ ਪੁਲਸ ਦੀ ਗੁੰਡਾ ਲਿਸਟ ਵਿਚ ਸ਼ਾਮਲ ਹੈ ਅਤੇ ਉਸ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਸਦ ਦੀ ਸੁਰੱਖਿਆ ’ਤੇ ਹਰ ਮਿੰਟ ’ਚ ਖਰਚ ਹੁੰਦੇ ਹਨ 2.5 ਲੱਖ
NEXT STORY