ਗੈਜੇਟ ਡੈਸਕ– ਦੇਸ਼ ’ਚ ਪਿਆਜ਼ ਦੀਆਂ ਕੀਮਤਾਂ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਰਾਜਾਂ ’ਚ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਚੁੱਕੀ ਹੈ। ਇਸ ਸਥਿਤੀ ’ਚ ਤਮਿਲਨਾਡੂ ਦੇ ਇਕ ਦੁਨਕਾਨਦਾਰ ਨੇ ਸਮਾਰਟਫੋਨ ਵੇਚਣ ਲਈ ਅਨੋਖਾ ਆਫਰ ਪੇਸ਼ ਕੀਤਾ ਹੈ। ਇਸ ਆਫਰ ਤਹਿਤ ਗਾਹਕਾਂ ਨੂੰ ਸਮਾਰਟਫੋਨ ਖਰੀਦਣ ’ਤੇ ਮੁਫਤ ’ਚ ਇਕ ਕਿਲੋ ਪਿਆਜ਼ ਦਿੱਤਾ ਜਾ ਰਿਹਾ ਹੈ। ਦਰਅਸਲ, ਪੱਤੁਕੋਟਾਈ ’ਚ ਐੱਸ.ਟੀ.ਆਰ. ਮੋਬਾਇਲ ਨਾਂ ਨਾਲ ਦੁਕਾਨ ਚਲਾਉਣ ਵਾਲੇ ਸਤੀਸ਼ ਨੇ ਕਿਹਾ ਹੈ ਕਿ ਜੋ ਗਾਹਕ ਉਨ੍ਹਾਂ ਦੀ ਦੁਕਾਨ ਤੋਂ ਮੋਬਾਇਲ ਖਰੀਦਣਗੇ, ਉਨ੍ਹਾਂ ਨੂੰ 1 ਕਿਲੋ ਪਿਆਜ਼ ਮੁਫਤ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਾਂ, ਇਸ ਕਾਰਨ ਅਸੀਂ ਇਸ ਆਫਰ ਨੂੰ ਪੇਸ਼ ਕੀਤਾ ਹੈ। ਦੱਸ ਦੇਈਏ ਕਿ ਇਸ ਤਮਿਲਨਾਡੂ ’ਚ ਪਿਆਜ਼ ਦੀ ਕੀਮਤ 140 ਰੁਪਏ ਪ੍ਰਤੀ ਕਿਲੋ ਹੈ।
ਗਾਹਕਾਂ ਤੋਂ ਮਿਲਿਆ ਚੰਗਾ ਰਿਸਪਾਂਸ
ਸਤੀਸ਼ ਦਾ ਕਹਿਣਾ ਹੈ ਕਿ ਇਸ ਆਫਰ ਦੇ ਲਾਗੂ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਗਾਹਕਾਂ ਵਲੋਂ ਚੰਗਾ ਰਿਸਪਾਂਸ ਮਿਲਿਆ। ਉਥੇ ਹੀ ਦੂਜੇ ਪਾਸੇ ਇਕ ਗਾਹਕ ਨੇ ਵੀ ਕਿਹਾ ਹੈ ਕਿ ਮੈਨੂੰ ਸਮਾਰਟਫੋਨ ਅਤੇ ਪਿਆਜ਼ ਦੋਵਾਂ ਦੀ ਲੋੜ ਸੀ ਅਤੇ ਇਸ ਆਫਰ ਰਾਹੀਂ ਹੁਣ ਮੈਨੂੰ ਦੋਵੇਂ ਹੀ ਚੀਜ਼ਾਂ ਮਿਲ ਗਈਆਂ ਹਨ।
ਇਕ ਹੋਰ ਗਾਹਕ ਨੇ ਕਿਹਾ ਹੈ ਕਿ ਮੈਂ ਕਿਸੇ ਦੂਜੀ ਦੁਕਾਨ ਤੋਂ ਫੋਨ ਖਰੀਦਣ ਜਾ ਰਿਹਾ ਸੀ ਪਰ ਜਿਵੇਂ ਹੀ ਮੈਨੂੰ ਪਤਾ ਲੱਗਾ ਕਿ ਇਥੇ ਮੋਬਾਇਲ ਦੀ ਖਰੀਦਾਰੀ ’ਤੇ ਮੁਫਤ ’ਚ ਪਿਆਜ਼ ਮਿਲ ਰਿਹਾ ਹੈ ਤਾਂ ਮੈਂ ਤੁਰੰਤ ਇਸ ਦੁਕਾਨ ਤੋਂ ਹੀ ਫੋਨ ਖਰੀਦਿਆ। ਹਾਲਾਂਕਿ, ਇਸ ਤੋਂ ਪਹਿਲਾਂ ਕਿਸੇ ਵੀ ਦੁਕਾਨਦਾਰ ਨੇ ਇਸ ਤਰ੍ਹਾਂ ਦਾ ਆਫਰ ਪੇਸ਼ ਨਹੀਂ ਕੀਤਾ ਸੀ।
ਨਾਗਰਿਕਤਾ ਸੋਧ ਬਿੱਲ 'ਤੇ ਬੋਲੇ ਓਵੈਸੀ- ਦੇਸ਼ ਨੂੰ ਅਜਿਹੇ ਕਾਨੂੰਨ ਤੋਂ ਬਚਾ ਲਵੋ
NEXT STORY