ਸਾਗਰ— ਇਕ ਮਾਂ ਨੇ ਜਿਸ ਬੇਟੇ ਨੂੰ ਨੌ ਮਹੀਨੇ ਤਕ ਆਪਣੀ ਕੁੱਖ 'ਚ ਰੱਖ ਕੇ ਪਾਲਿਆ, ਅੱਜ ਓਹੀ ਬੇਟਾ ਆਪਣੀ ਮਾਂ ਦਾ ਕਾਤਿਲ ਬਣ ਗਿਆ। ਇਹ ਮਾਮਲਾ ਸਾਗਰ ਜ਼ਿਲੇ ਦਾ ਹੈ। ਜਿੱਥੇ ਗੁਆਂਢੀਆਂ ਨਾਲ ਹੋਏ ਝਗੜੇ ਦੇ ਚਲਦੇ ਕੁਹਾੜੀ ਨਾਲ ਆਪਣੀ ਮਾਂ ਦੀ ਗਰਦਨ ਕੱਟ ਦਿੱਤੀ।
ਦਿਲ ਦਹਿਲਾ ਦੇਣ ਵਾਲੀ ਘਟਨਾ ਰਾਹਤਗੜ੍ਹ ਥਾਣਾ ਖੇਤਰ ਦੇ ਚੰਦਨਹਾਰੀ ਪਿੰਡ ਦੀ ਹੈ। ਅਸਲ 'ਚ ਦੋਸ਼ੀ ਕਮਲੇਸ਼ ਸਾਹੂ ਦੀ ਮਾਂ ਦਾ ਵਿਵਾਦ ਉਨ੍ਹਾਂ ਦੇ ਗੁਆਂਢੀਆਂ ਨਾਲ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਪੱਖਾਂ 'ਚ ਇਹ ਵਿਵਾਦ ਮਵੇਸ਼ੀਆਂ ਨੂੰ ਬੰਨ੍ਹਣ ਦੀ ਥਾਂ ਨੂੰ ਲੈ ਕੇ ਹੋਇਆ। ਇਸ ਦੌਰਾਨ ਕਮਲੇਸ਼ ਨੇ ਵਿਵਾਦ ਖਤਮ ਕਰਨ ਲਈ ਆਪਣੀ ਮਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਪਰ ਜਦੋਂ ਉਹ ਨਹੀਂ ਮੰਨੀ ਦੀ ਕਮਲੇਸ਼ ਨੇ ਕੁਹਾੜੀ ਨਾਲ ਆਪਣੀ ਮਾਂ ਦੀ ਗਰਦਨ 'ਤੇ ਵਾਰ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰ ਲਾਸ਼ ਨੂੰ ਪੋਸਟਮਾਰਟਮ ਲਈ ਰਾਹਤਗੜ੍ਹ ਸਮੁਦਾਈ ਕੇਂਦਰ ਭੇਜ ਦਿੱਤਾ ਅਤੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ।
ਫੇਸਬੁੱਕ ਪੋਸਟ ਨੂੰ ਲੈ ਕੇ ਭਾਜਪਾ ਨੇਤਾ ਗ੍ਰਿਫਤਾਰ
NEXT STORY