ਨਵੀਂ ਦਿੱਲੀ — ਭਾਰਤੀ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ ਪੁਲਸ ਜਨਰਲ ਡਾਇਰੈਕਟਰ ਨੂੰ ਨਾਗਰਿਕਤਾ ਸੋਧ ਐਕਟ ਖਿਲਾਫ ਵਿਰੋਧ ਪ੍ਰਦਰਸ਼ਨ ਦੌਰਾਨ ਸੂਬੇ 'ਚ ਹੋਈ ਹਿੰਸਾ 'ਤੇ ਇਕ ਨੋਟਿਸ ਜਾਰੀ ਕੀਤਾ ਹੈ। ਐੱਨ.ਐਚ.ਆਰ.ਸੀ. ਨੇ ਚਾਰ ਹਫਤੇ ਦੇ ਅੰਦਰ ਮਾਮਲੇ 'ਚ ਰਿਪੋਰਟ ਮੰਗੀ ਹੈ।
ਨੋਟਿਸ 'ਚ ਕਮਿਸ਼ਨ ਨੇ ਕਿਹਾ ਕਿ ਇਕ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਨਾਗਰਿਕਤਾ ਸੋਧ ਐਕਟ 2019 ਦੇ ਪਾਸ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ 'ਚ ਅਧਿਕਾਰੀਆਂ ਵੱਲੋਂ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।
ਐੱਨ.ਐੱਚ.ਆਰ.ਸੀ. ਨੇ ਕਿਹਾ, 'ਨੌਜਵਾਨ ਮਾਰੇ ਗਏ ਹਨ। ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ ਅਤੇ ਪੁਲਸ ਖੁਦ ਜਨਤਕ ਸੰਪਤੀ ਨੂੰ ਤਬਾਹ ਕਰ ਰਹੀ ਹੈ। ਸ਼ਾਂਤੀਪੂਰਨ ਤਰੀਕੇ ਨਾਲ ਇਕੱਠੇ ਹੋਣ ਦੇ ਅਧਿਕਾਰ ਦਾ ਵੀ ਉਲੰਘਣ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਮਾਮਲੇ 'ਚ ਕਮਿਸ਼ਨ ਦੇ ਦਖਲਅੰਦਾਜੀ ਲਈ ਅਪੀਲ ਕੀਤੀ ਹੈ।' ਇਸ 'ਚ ਅੱਗੇ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਪਿਛਲੇ ਕੁਝ ਦਿਨਾਂ 'ਚ ਪੂਰੇ ਉੱਤਰ ਪ੍ਰਦੇਸ਼ ਤੋਂ ਕਈ ਰਿਪੋਰਟਸ ਆਈਆਂ ਹਨ ਕਿ 19 ਲੋਕਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ 'ਚ ਜ਼ਿਆਦਾਤਰ ਨੌਜਵਾਨ, ਮੁੱਖ ਤੌਰ 'ਤੇ ਗੋਲੀ ਨਾਲ ਜ਼ਖਮੀ ਹੋਏ ਹਨ।
NRC : ਅਧੀਰ ਰੰਜਨ ਚੌਧਰੀ ਨੇ ਪੀ.ਐੱਮ. ਮੋਦੀ ਤੇ ਸ਼ਾਹ ਨੂੰ ਬੋਲੇ ਮੰਦੇ ਬੋਲ
NEXT STORY