ਨਵੀਂ ਦਿੱਲੀ — ਦਿੱਲੀ ਮੈਟਰੋ ਰੇਲ ਨਿਗਮ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ ਇਥੇ ਜੰਤਰ ਮੰਤਰ 'ਤੇ ਪ੍ਰਦਰਸ਼ਨ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਜਨਪਥ ਮੈਟਰੋ ਸਟੇਸ਼ਨ ਦੇ ਪ੍ਰਵੇਸ਼ ਅਤੇ ਨਿਕਾਸੀ ਰਾਸਤੇ ਨੂੰ ਬੰਦ ਕਰ ਦਿੱਤਾ। ਡੀ.ਐੱਮ. ਆਰ.ਸੀ. ਨੇ ਟਵੀਟ ਕੀਤਾ, 'ਜਿਵੇ ਕਿ ਦਿੱਲੀ ਪੁਲਸ ਦੀ ਸਲਾਹ ਹੈ, ਜਨਪਥ ਮੈਟਰੋ ਸਟੇਸ਼ਨ 'ਤੇ ਪ੍ਰਵੇਸ਼ ਤੇ ਨਿਕਾਸੀ ਰਾਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ। ਟਰੇਨ ਇਸ ਸਟੇਸ਼ਨ 'ਤੇ ਨਹੀਂ ਰੁਕੇਗੀ।'
ਇਸ ਤੋਂ ਇਲਾਵਾ ਡੀ.ਐੱਮ.ਆਰ.ਸੀ. ਨੇ ਜਾਮੀਆ ਇਸਲਾਮੀਆ ਮੈਟਰੋ ਸਟੇਸ਼ਨ ਨੂੰ ਵੀ ਬੰਦ ਕਰ ਦਿੱਤਾ ਹੈ। ਡੀ.ਐੱਮ.ਆਰ.ਸੀ. ਨੇ ਟਵੀਟ ਕਰ ਦੱਸਿਆ ਕਿ ਦਿੱਲੀ ਪੁਲਸ ਦੀ ਸਲਾਹ ਹੈ, ਜਾਮੀਆ ਇਸਲਾਮੀਆ ਸਟੇਸ਼ਨ 'ਤੇ ਪ੍ਰਵੇਸ਼ ਤੇ ਨਿਕਾਸੀ ਰਾਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ। ਟਰੇਨ ਇਸ ਸਟੇਸ਼ਨ 'ਤੇ ਨਹੀਂ ਰੁਕੇਗੀ।' ਹਾਲਾਂਕਿ ਡੀ.ਐੱਮ.ਆਰ.ਸੀ. ਨੇ ਇਹ ਨਹੀਂ ਦੱਸਿਆ ਕਿ ਇਹ ਦੋਵੇਂ ਸਟੇਸ਼ਨ ਕਦੋਂ ਤਕ ਬੰਦ ਰਹਿਣਗੇ।
ਡੀ.ਐੱਮ.ਆਰ.ਸੀ. ਨੇ ਸ਼ੁੱਕਰਵਾਰ ਨੂੰ ਵੀ ਪਟੇਲ ਚੌਕ ਅਤੇ ਜਨਪਥ ਮੈਟਰੋ ਸਟੇਸ਼ਨਾਂ ਨੂੰ ਨਾਗਰਿਕਤਾ ਸੋਧ ਬਿੱਲ ਕਾਨੂੰਨ ਖਿਲਾਫ ਪ੍ਰਦਰਸ਼ਨ ਦੇ ਮੱਦੇਨਜ਼ਰ ਇਕ ਘੰਟੇ ਲਈ ਬੰਦ ਕਰ ਦਿੱਤਾ ਗਿਆ ਸੀ। ਜਾਮੀਆ ਮਿੱਲਿਆ ਇਸਲਾਮੀਆ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਤੋਂ ਸੰਸਦ ਵੱਲ ਮਾਰਚ ਕੱਢੇ ਜਾਣ 'ਤੇ ਦਿੱਲੀ ਪੁਲਸ ਵੱਲੋਂ ਜਾਰੀ ਸਲਾਹ ਤੋਂ ਬਾਅਦ ਇਨ੍ਹਾਂ ਸਟੇਸ਼ਨਾਂ ਨੂੰ ਬੰਦ ਕੀਤਾ ਗਿਆ ਸੀ। ਇਹ ਵਿਦਿਆਰਥੀ ਇਸ ਵਿਵਾਦਪੂਰਨ ਕਾਨੂੰਨ ਦਾ ਵਿਰੋਧ ਕਰ ਰਹੇ ਹਨ।
ਪਹਾੜ ਵਰਗੇ ਦੁੱਖਾਂ ਦਾ ਸਬਰ-ਸਿਦਕ ਨਾਲ ਸਾਹਮਣਾ ਕਰ ਰਹੇ ਲੋਕ
NEXT STORY