ਪੱਛਮੀ ਬੰਗਾਲ— ਦੁਰਗਾ ਪੂਰਾ ਲਈ ਕੁਝ ਦਿਨ ਬਚੇ ਹਨ। ਕਲਕੱਤਾ ਹਾਈ ਕੋਰਟ ਨੇ ਬੁੱਧਵਾਰ ਯਾਨੀ ਕਿ ਅੱਜ ਪੂਜਾ ਪੰਡਾਲਾਂ ਨੂੰ 'ਨੋ ਐਂਟਰੀ ਜ਼ੋਨ' ਦੱਸ ਵਾਲੇ ਆਦੇਸ਼ ਨੂੰ ਅੰਸ਼ਕ ਰੂਪ ਵਿਚ ਢਿੱਲ ਦੇ ਦਿੱਤੀ ਹੈ। ਜਿਸ ਵਿਚ ਐਲਾਨ ਕੀਤਾ ਗਿਆ ਹੈ ਕਿ ਕੋਲਕਾਤਾ 'ਚ ਦੁਰਗਾ ਪੂਜਾ ਪੰਡਾਲਾਂ 'ਚ ਕੁਝ ਲੋਕਾਂ ਨੂੰ ਦਾਖ਼ਲ ਹੋਣ ਦੀ ਆਗਿਆ ਹੈ। ਕੋਰਟ ਦੇ ਆਦੇਸ਼ ਮੁਤਾਬਕ ਹੁਣ ਦੁਰਗਾ ਪੂਜਾ ਪੰਡਾਲਾਂ ਵਿਚ 45 ਲੋਕ ਦਾਖ਼ਲ ਹੋ ਸਕਣਗੇ।
ਦੱਸ ਦੇਈਏ ਕਿ ਕੋਰੋਨਾ ਆਫ਼ਤ ਨੂੰ ਵੇਖਦਿਆਂ ਕਲਕੱਤਾ ਹਾਈ ਕੋਰਟ ਨੇ ਆਪਣੇ ਪਹਿਲੇ ਆਦੇਸ਼ 'ਚ ਦੁਰਗਾ ਪੂਜਾ ਪੰਡਾਲ ਨੂੰ ਦਰਸ਼ਨ ਕਰਨ ਵਾਲਿਆਂ ਲਈ ਨੋ ਐਂਟਰੀ ਜ਼ੋਨ ਐਲਾਨ ਕਰ ਦਿੱਤਾ ਸੀ। ਜਿਸ 'ਤੇ ਬੰਗਾਲ ਪੂਜਾ ਆਯੋਜਕਾਂ ਨੇ ਕਲਕੱਤਾ ਹਾਈ ਕੋਰਟ ਤੋਂ ਆਦੇਸ਼ 'ਤੇ ਮੁੜ ਵਿਚਾਰ ਦੀ ਮੰਗ ਕੀਤੀ ਸੀ। ਇਸ ਮੁੜ ਵਿਚਾਰ ਪਟੀਸ਼ਨ 'ਤੇ ਹਾਈ ਕੋਰਟ ਨੇ ਅੱਜ ਸੁਣਵਾਈ ਕੀਤੀ ਅਤੇ ਆਪਣੇ ਆਦੇਸ਼ 'ਤੇ ਅੰਸ਼ਕ ਢਿੱਲ ਦਿੱਤੀ। ਅਦਾਲਤ ਨੇ ਕਿਹਾ ਕਿ ਇਕ ਸਮੇਂ ਵਿਚ ਵੱਧ ਤੋਂ ਵੱਧ 45 ਲੋਕ ਪੰਡਾਲ ਅੰਦਰ ਹਾਜ਼ਰ ਹੋ ਸਕਦੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਸਟਿਸ ਸੰਜੀਵ ਬੈਨਰਜੀ ਅਤੇ ਜਸਟਿਸ ਅਰਿਜੀਤ ਬੈਨਰਜੀ ਦੀ ਬੈਂਚ ਨੇ ਸੋਮਵਾਰ ਨੂੰ ਆਦੇਸ਼ ਦਿੱਤਾ ਸੀ ਕਿ ਸੂਬੇ ਵਿਚ ਸਾਰੇ ਦੁਰਗਾ ਪੰਡਾਲਾਂ ਦੇ ਚਾਰੋਂ ਪਾਸੇ ਬੈਰੀਕੇਡ ਲਾਏ ਜਾਣੇ ਚਾਹੀਦੇ ਹਨ, ਤਾਂ ਕਿ ਪੂਜਾ ਕਮੇਟੀ ਦੇ ਕੁਝ ਮੈਂਬਰਾਂ ਨੂੰ ਛੱਡ ਕੇ ਹੋਰ ਕਿਸੇ ਨੂੰ ਐਂਟਰੀ ਨਾ ਕਰਨ ਦਿੱਤੀ ਜਾਵੇਗੀ।
ਚਿਰਾਗ ਪਾਸਵਾਨ ਬੋਲੇ- ਸ਼ੇਰ ਦਾ ਬੱਚਾ ਹਾਂ, ਜੰਗਲ ਚੀਰ ਕੇ ਨਿਕਲਾਂਗਾ
NEXT STORY