ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਰੋਧੀ ਧਿਰ ਦੇ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) 'ਤੇ ਨਿਸ਼ਾਨਾ ਵਿੰਨ੍ਹਣ ਮਗਰੋਂ ਉਨ੍ਹਾਂ 'ਤੇ ਪਲਟਵਾਰ ਕੀਤਾ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਗਠਜੋੜ ਨੂੰ ਲੈ ਕੇ ਕੁਝ ਵੀ ਕਹਿਣ ਪਰ ਇਹ 'ਇੰਡੀਆ' ਹੈ, ਜੋ ਮਣੀਪੁਰ ਨੂੰ ਮਰਹਮ ਲਾਉਣ ਅਤੇ ਹਰ ਔਰਤ ਤੇ ਬੱਚੇ ਦੇ ਹੰਝੂ ਪੂੰਝਣ 'ਚ ਮਦਦ ਕਰੇਗਾ।
ਰਾਹੁਲ ਨੇ ਇਹ ਵੀ ਕਿਹਾ ਕਿ ਇਹ ਵਿਰੋਧੀ ਧਿਰ ਦੇ ਗਠਜੋੜ ਮਣੀਪੁਰ ਵਿਚ ਭਾਰਤ ਦੇ ਵਿਚਾਰ ਦਾ ਮੁੜ ਨਿਰਮਾਣ ਕਰੇਗਾ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਮੋਦੀ ਜੀ, ਤੁਸੀਂ ਸਾਨੂੰ ਜੋ ਚਾਹੇ ਕਹਿ ਕੇ ਸੰਬੋਧਿਤ ਕਰ ਲਓ। ਅਸੀਂ 'ਇੰਡੀਆ' ਹਾਂ। ਅਸੀਂ ਮਣੀਪੁਰ ਨੂੰ ਮਰਹਮ ਲਾਉਣ ਅਤੇ ਹਰ ਔਰਤ ਤੇ ਬੱਚੇ ਦੇ ਹੰਝੂ ਪੂੰਝਣ 'ਚ ਮਦਦ ਕਰਾਂਗੇ। ਅਸੀਂ ਸੂਬੇ ਦੇ ਲੋਕਾਂ ਦੀ ਜ਼ਿੰਦਗੀ 'ਚ ਪਿਆਰ ਅਤੇ ਸ਼ਾਂਤੀ ਵਾਪਸ ਲਿਆਵਾਂਗੇ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ ਦੇ ਗਠਜੋੜ 'ਇੰਡੀਆ' ਨੂੰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਦਿਸ਼ਾਹੀਨ ਗਠਜੋੜ ਕਰਾਰ ਦਿੱਤਾ ਅਤੇ ਈਸਟ ਇੰਡੀਆ ਕੰਪਨੀ ਅਤੇ ਇੰਡੀਅਨ ਮੁਜਾਹਿਦੀਨ ਵਰਗੇ ਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿਰਫ ਦੇਸ਼ ਦੇ ਨਾਂ ਦੇ ਇਸਤੇਮਾਲ ਨਾਲ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਨੇ ਭਾਜਪਾ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਿਤ ਕਰਦਿਆਂ ਇਹ ਗੱਲ ਆਖੀ।
ਮਣੀਪੁਰ ਹਿੰਸਾ : ਸੀ-ਵੋਟਰ ਦਾ ਸਰਵੇ, ਜ਼ਿਆਦਾਤਰ ਲੋਕ ਚਾਹੁੰਦੇ ਹਨ PM ਮੋਦੀ ਦੇਣ ਦਖ਼ਲ
NEXT STORY