ਹਲਦਵਾਨੀ- ਉੱਤਰਾਖੰਡ ਦੇ ਹਲਦਵਾਨੀ 'ਚ ਇਕ ਕਾਰੋਬਾਰੀ ਦੀ ਮੌਤ ਦੀ ਗੁੱਥੀ ਸੁਲਝ ਗਈ ਹੈ। ਦਰਅਸਲ ਕਾਰੋਬਾਰੀ ਆਪਣੀ ਕਾਰ 'ਚ ਮ੍ਰਿਤਕ ਮਿਲਿਆ ਸੀ। ਕਾਰ ਦਾ ਏਸੀ ਚੱਲ ਰਿਹਾ ਸੀ ਅਤੇ ਚਾਰੇ ਦਰਵਾਜ਼ੇ ਅਤੇ ਉਸ ਦੇ ਸ਼ੀਸ਼ੇ ਬੰਦ ਸਨ। ਪੁਲਸ ਨੇ ਸ਼ੁਰੂਆਤੀ ਜਾਂਚ 'ਚ ਮੰਨਿਆ ਕਿ ਸ਼ਾਇਦ ਏਸੀ ਦੀ ਗੈਸ ਨਾਲ ਦਮ ਘੁੱਟਣ ਕਾਰਨ ਉਸ ਦੀ ਮੌਤ ਹੋਈ ਹੈ ਪਰ ਪੋਸਟਮਾਰਟਮ ਰਿਪੋਰਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਰਿਪੋਰਟ 'ਚ ਖ਼ੁਲਾਸਾ ਹੋਇਆ ਹੈ ਕਿ ਕਾਰੋਬਾਰੀ ਦੀ ਮੌਤ ਸੱਪ ਦੇ ਡੰਗਣ ਨਾਲ ਹੋਈ ਹੈ। ਸੱਪ ਨੇ ਕਾਰੋਬਾਰੀ ਦੇ ਦੋਵੇਂ ਪੈਰਾਂ 'ਤੇ ਇਕ ਹੀ ਜਗ੍ਹਾ ਡੰਗਿਆ ਸੀ। ਪ੍ਰੇਮਿਕਾ ਨੇ ਹੀ ਕਾਰੋਬਾਰੀ ਦਾ ਕਤਲ ਕਰਵਾਇਆ ਸੀ। ਇਸ ਮਾਮਲੇ 'ਚ ਪੁਲਸ ਨੇ ਸਪੇਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਰੋਬਾਰੀ ਦੀ ਪ੍ਰੇਮਿਕਾ ਸਮੇਤ ਚਾਰ ਮੁਲਜ਼ਮ ਫਰਾਰ ਹੋ ਗਏ ਹਨ।
ਐੱਸ.ਐੱਸ.ਪੀ. ਪੰਕਜ ਭੱਟ ਨੇ ਕਤਲਕਾਂਡ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਅੰਕਿਤ ਦੇ ਮੋਬਾਇਲ ਦੀ ਕਾਲ ਡਿਟੇਲ ਦੇਖੀ ਗਈ ਤਾਂ ਬਰੇਲੀ ਰੋਡ ਗੋਰਾਪੜਾਵ ਖੇਤਰ 'ਚ ਰਹਿਣ ਵਾਲੀ ਮਾਹੀ ਆਰਿਆ ਉਰਫ਼ ਡੌਲੀ ਦਾ ਨਾਮ ਸਾਹਮਣੇ ਆਇਆ ਹੈ। ਇਸ ਵਿਚ ਅੰਕਿਤ ਦੀ ਭੈਣ ਈਸ਼ਾ ਚੌਹਾਨ ਨੇ ਕਤਲ ਦਾ ਦੋਸ਼ ਲਗਾਉਂਦੇ ਹੋਏ ਮਾਹੀ ਅਤੇ ਹਲਦੂਚੌੜ ਵਾਸੀ ਦੀਪ ਕਾਂਡਵਾਲ ਖ਼ਿਲਾਫ਼ ਕੋਤਵਾਲੀ 'ਚ ਰਿਪੋਰਟ ਦਰਜ ਕਰਵਾ ਦਿੱਤਾ ਸੀ। ਮਾਹੀ ਦੀ ਕਲਾ ਡਿਟੇਲ ਤੋਂ ਸਪੇਰ ਰਮੇਸ਼ ਨਾਥ ਦਾ ਨੰਬਰ ਸਾਹਮਣੇ ਆਇਆ ਹੈ। ਤਲਾਸ਼ 'ਚ ਜੁਟੀ ਪੁਲਸ ਨੇ ਸਪੇਰੇ ਰਮੇਸ਼ ਨੂੰ ਹਲਦਵਾਨੀ ਕੋਲੋਂ ਗ੍ਰਿਫ਼ਤਾਰ ਕਰ ਲਿਆ। ਉਸ ਤੋਂ ਪੁੱਛ-ਗਿੱਛ 'ਚ ਸਾਰਾ ਮਾਮਲਾ ਖੁੱਲ੍ਹ ਗਿਆ। ਉਸ ਨੇ ਦੱਸਿਆ ਕਿ ਅੰਕਿਤ ਦਾ ਕਤਲ ਮਾਹੀ ਦੇ ਘਰ 'ਚ ਕੀਤਾ ਗਿਆ। ਪੁਲਸ ਅਨੁਸਾਰ ਦੀਪ ਕਾਂਡਪਾਲ ਵੀ ਮਾਹੀ ਦਾ ਪ੍ਰੇਮੀ ਹੈ। ਅੰਕਿਤ ਨੂੰ ਰਸਤੇ ਤੋਂ ਹਟਾਉਣ ਲਈ ਦੋਹਾਂ ਨੇ ਮਿਲ ਕੇ ਕਤਲ ਦੀ ਯੋਜਨਾ ਬਣਾਈ ਸੀ। ਸਾਜਿਸ਼ 'ਚ ਮਾਹੀ ਨੇ ਆਪਣੇ ਨੌਕਰ ਹੈਦਰਗੰਜ ਪੀਲੀਭੀਤ ਵਾਸੀ ਰਾਮ ਅਵਤਾਰ ਅਤੇ ਉਸ ਦੀ ਪਤਨੀ ਊਸ਼ਾ ਦੇਵੀ ਨੂੰ ਵੀ ਸ਼ਾਮਲ ਕਰ ਲਿਆ। ਐੱਸ.ਐੱਸ.ਪੀ. ਪੰਕਜ ਭੱਟ ਨੇ ਦੱਸਇਆ ਕਿ ਚਾਰੇ ਦੋਸ਼ੀ ਨੇਪਾਲ ਦੌੜ ਗਏ ਹਨ। ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UK ਜਾਣ ਦੀ ਫਿਰਾਕ 'ਚ ਸੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ, ਦਿੱਲੀ ਹਵਾਈ ਅੱਡੇ 'ਤੇ ਰੋਕਿਆ ਗਿਆ
NEXT STORY