ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਐਡਮੰਟਨ ਸ਼ਹਿਰ ’ਚ ਭਾਰਤੀ ਮੂਲ ਦੇ ਇਕ 44 ਸਾਲਾ ਵਿਅਕਤੀ ਦੀ ਹਸਪਤਾਲ ’ਚ ਇਲਾਜ ਦੀ ਉਡੀਕ ਕਰਦੇ-ਕਰਦੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਸ਼ਾਂਤ ਸ਼੍ਰੀਕੁਮਾਰ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਂਤ ਦੀ ਛਾਤੀ ’ਚ ਤੇਜ਼ ਦਰਦ ਸੀ ਤੇ ਸ਼ਿਕਾਇਤ ਦੇ ਬਾਵਜੂਦ ਉਸ ਨੂੰ ਲਗਭਗ 8 ਘੰਟਿਆਂ ਤਕ ਸਹੀ ਇਲਾਜ ਨਹੀਂ ਮਿਲਿਆ। ਮੀਡੀਆ ਰਿਪੋਰਟਾਂ ਮੁਤਾਬਕ 22 ਦਸੰਬਰ ਨੂੰ ਕੰਮ ਕਰਦੇ ਸਮੇਂ ਪ੍ਰਸ਼ਾਂਤ ਨੂੰ ਛਾਤੀ ’ਚ ਤੇਜ਼ ਪੀੜ ਹੋਈ। ਉਸ ਨੂੰ ਤੁਰੰਤ ਐਡਮੰਟਨ ਦੇ ਗ੍ਰੇਅ ਨੰਸ ਹਸਪਤਾਲ ’ਚ ਲਿਜਾਇਆ ਗਿਆ ਜਿੱਥੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਵੇਟਿੰਗ ਰੂਮ ’ਚ ਬੈਠਣ ਲਈ ਕਿਹਾ ਗਿਆ।
ਇਸ ਦੌਰਾਨ ਡਾਕਟਰਾਂ ਨੇ ਸਿਰਫ ਈ.ਸੀ.ਜੀ. ਕੀਤਾ ਅਤੇ ਕਿਹਾ ਕਿ ਖਤਰੇ ਵਾਲੀ ਗੱਲ ਨਹੀਂ ਹੈ। ਇਸ ਤੋਂ ਬਾਅਦ ਉਸ ਨੂੰ ਸਿਰਫ ਟਾਇਲੇਨਾਲ (ਦਰਦ ਦੀ ਦਵਾਈ) ਦਿੱਤੀ ਗਈ ਅਤੇ ਮੁੜ ਉਡੀਕ ਕਰਨ ਲਈ ਕਿਹਾ ਗਿਆ। ਲਗਭਗ 8 ਘੰਟੇ ਬਾਅਦ ਜਦੋਂ ਪ੍ਰਸ਼ਾਂਤ ਨੂੰ ਆਖਿਰਕਾਰ ਐਮਰਜੈਂਸੀ ਰੂਮ ’ਚ ਸੱਦਿਆ ਗਿਆ ਤਾਂ ਉਹ ਕੁਰਸੀ ’ਤੇ ਬੈਠਣ ਤੋਂ ਕੁਝ ਹੀ ਸਕਿੰਟਾਂ ਬਾਅਦ ਅਚਾਨਕ ਹੇਠਾਂ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।
ਪ੍ਰਸ਼ਾਂਤ ਦੇ ਪਿਤਾ ਮੁਤਾਬਕ, ‘‘ਉਹ ਬੈਠਿਆ, ਛਾਤੀ ’ਤੇ ਹੱਥ ਰੱਖਿਆ ਅਤੇ 10 ਸਕਿੰਟਾਂ ’ਚ ਡਿੱਗ ਪਿਆ।’’ ਉਹ ਦੁਬਾਰਾ ਨਹੀਂ ਉੱਠ ਸਕਿਆ। ਪ੍ਰਸ਼ਾਂਤ ਦੇ ਪਿਤਾ ਮੁਤਾਬਕ ਪ੍ਰਸ਼ਾਂਤ ਦੀ ਮੌਤ ਹਸਪਤਾਲ ਦੀ ਅਣਗਹਿਲੀ ਕਾਰਨ ਹੋਈ ਹੈ। ਜੇਕਰ ਉਸ ਨੂੰ ਸਹੀ ਸਮੇਂ 'ਤੇ ਇਲਾਜ ਮਿਲਿਆ ਹੁੰਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ।
ਫੌਜ ਦੇ ਜਵਾਨਾਂ ਨੂੰ ਸੋਸ਼ਲ ਮੀਡੀਆ ਵਰਤਣ ਦੀ ਇਜਾਜ਼ਤ, ਲਗਾਈਆਂ ਗਈਆਂ ਇਹ ਸ਼ਰਤਾਂ
NEXT STORY