ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵੀਜ਼ਿਟਰ ਵੀਜ਼ਾ 'ਤੇ ਆਏ 51 ਸਾਲਾ ਪੰਜਾਬੀ ਨਾਗਰਿਕ ਜਗਜੀਤ ਸਿੰਘ ਨੂੰ 2 ਵਿਦਿਆਰਥਣਾਂ ਨੂੰ ਤੰਗ ਕਰਨ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਡਿਪੋਰਟ ਕਰਨ ਦਾ ਸੁਣਾ ਦਿੱਤਾ ਗਿਆ ਹੈ। ਉਹ ਜੁਲਾਈ ਮਹੀਨੇ ਵਿੱਚ ਆਪਣੇ ਨਵਜੰਮੇ ਪੋਤੇ ਨੂੰ ਮਿਲਣ ਲਈ ਕੈਨੇਡਾ ਦੇ ਸਰਨੀਆ ਖੇਤਰ ਵਿੱਚ ਆਏ ਸਨ।
ਦੱਸਿਆ ਜਾ ਰਿਹਾ ਹੈ ਕਿ ਜਗਜੀਤ ਨੇ ਸਰਨੀਆ ਦੇ ਇੱਕ ਹਾਈ ਸਕੂਲ ਵਿੱਚ 8 ਤੋਂ 11 ਸਤੰਬਰ ਵਿਚਕਾਰ ਸਕੂਲੀ ਵਿਦਿਆਰਥਣਾਂ ਨਾਲ ਜ਼ਬਰਦਸਤੀ ਗੱਲਬਾਤ ਕਰਨ ਅਤੇ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕੀਤੀ। ਰਿਪੋਰਟਾਂ ਅਨੁਸਾਰ, ਲਗਾਤਾਰ ਮਨ੍ਹਾ ਕਰਨ ਦੇ ਬਾਵਜੂਦ ਉਸ ਨੇ ਕੁੜੀਆਂ ਦੀ ਗੱਲ ਨਹੀਂ ਸੁਣੀ ਅਤੇ ਤਸਵੀਰਾਂ ਖਿੱਚਣ ਦੀਆਂ ਕੋਸ਼ਿਸ਼ਾਂ ਕੀਤੀਆਂ। ਉਸ ਨੇ ਦੋ ਕੁੜੀਆਂ ਦੇ ਵਿਚਕਾਰ ਬੈਠ ਕੇ ਇੱਕ ਕੁੜੀ ਦੇ ਲੱਕ 'ਤੇ ਆਪਣਾ ਹੱਥ ਰੱਖ ਦਿੱਤਾ, ਜਿਸ ਮਗਰੋਂ ਕੁੜੀ ਨੇ ਅਸਹਿਜ ਮਹਿਸੂਸ ਕਰਦਿਆਂ ਉਸ ਨੂੰ ਪਾਸੇ ਧੱਕ ਦਿੱਤਾ।

ਇਸ ਘਟਨਾ ਤੋਂ ਬਾਅਦ ਜਗਜੀਤ ਨੂੰ 16 ਸਤੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ 'ਤੇ ਸ਼ੁਰੂ ਵਿੱਚ ਜਿਨਸੀ ਹਮਲੇ ਦੇ ਦੋਸ਼ ਲੱਗੇ। ਹਾਲਾਂਕਿ ਸਾਰਨੀਆ ਦੀ ਅਦਾਲਤ ਵਿੱਚ ਉਸ ਨੇ ਜਿਨਸੀ ਦਖਲਅੰਦਾਜ਼ੀ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ, ਪਰ ਘੱਟ ਗੰਭੀਰ ਅਪਰਾਧ 'ਕ੍ਰਿਮੀਨਲ ਹੈਰੈਸਮੈਂਟ' ਦਾ ਦੋਸ਼ ਸਵੀਕਾਰ ਕਰ ਲਿਆ।
ਜੱਜ ਕ੍ਰਿਸਟਾ ਲੀਨ ਲੇਸਜ਼ੀਨਸਕੀ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ 51 ਸਾਲਾ ਜਗਜੀਤ ਦਾ ਸਕੂਲ ਦੇ ਇਲਾਕੇ 'ਚ ਜਾਣ ਦਾ ਕੋਈ ਕੰਮ ਨਹੀਂ। ਉਸ ਦੀ ਵਾਪਸੀ ਦੀ ਟਿਕਟ 30 ਦਸੰਬਰ ਦੀ ਹੈ। ਹੁਣ ਉਸ ਨੂੰ ਕੈਨੇਡਾ ਵਿੱਚੋਂ ਡਿਪੋਰਟ ਕਰ ਦਿੱਤਾ ਜਾਵੇਗਾ ਅਤੇ ਉਸ ਦੇ ਕੈਨੇਡਾ ਵਿੱਚ ਮੁੜ ਦਾਖਲੇ 'ਤੇ ਪੱਕੀ ਪਾਬੰਦੀ ਲਗਾ ਦਿੱਤੀ ਗਈ ਹੈ। ਕਾਨੂੰਨੀ ਜਟਿਲਤਾਵਾਂ ਕਾਰਨ ਉਸ ਨੂੰ ਟਿਕਟ ਦੀ ਤਾਰੀਖ ਤੋਂ ਪਹਿਲਾਂ ਵੀ ਡਿਪੋਰਟ ਕੀਤਾ ਜਾ ਸਕਦਾ ਹੈ।
ਘੋੜੀ ਚੜ੍ਹਣ ਲੱਗੇ ਲਾੜੇ 'ਤੇ ਚੜ੍ਹ ਗਿਆ ਟਰੱਕ ! ਬਾਗਪਤ 'ਚ ਸ਼ਹਿਨਾਈਆਂ ਦੀ ਜਗ੍ਹਾ ਗੂੰਜੇ ਵੈਣ
NEXT STORY