ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਕੋਰੋਨਾ ਵੈਕਸੀਨ ਦੀ ਕਮੀ ਨੂੰ ਲੈ ਕੇ ਦਿੱਲੀ ਸਰਕਾਰ ਨੂੰ ਫਟਕਾਰ ਲਗਾਈ ਹੈ। ਕੋਰਟ ਨੇ ਸਰਕਾਰ ਨੂੰ ਸਖ਼ਤ ਲਹਿਜੇ ਨਾਲ ਸਵਾਲ ਪੁੱਛਦੇ ਹੋਏ ਕਿਹਾ ਕਿ ਆਖ਼ਰ ਜਦੋਂ ਕੋਵੈਕਸੀਨ ਦੀ ਇੰਨੀ ਕਮੀ ਸੀ ਤਾਂ ਟੀਕਾਕਰਨ ਕੇਂਦਰ ਕਿਉਂ ਖੋਲ੍ਹੇ ਗਏ? ਕੋਰਟ ਨੇ ਕਿਹਾ ਕਿ ਜਦੋਂ ਤੁਸੀਂ ਕੋਵੈਕਸੀਨ ਦੀ ਦੂਜੀ ਖੁਰਾਕ ਉਪਲੱਬਧ ਹੀ ਨਹੀਂ ਕਰਵਾ ਸਕਦੇ ਤਾਂ ਇੰਨੇ ਸਾਰੇ ਟੀਕਾਕਰਨ ਕੇਂਦਰ ਖੋਲ੍ਹਣ ਦੀ ਕੀ ਜ਼ਰੂਰਤ ਸੀ। ਕੋਰਟ ਨੇ ਦਿੱਲੀ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਕੋਵੈਕਸੀਨ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ 6 ਹਫ਼ਤਿਆਂ ਦੇ ਸਮੇਂ ਅੰਦਰ ਤੁਸੀਂ ਲੋਕਾਂ ਨੂੰ ਦੂਜੀ ਖੁਰਾਕ ਮੁਹੱਈਆ ਕਰਵਾ ਸਕਦੇ ਹੋ? ਅਦਾਲਤ ਨੇ ਰਾਸ਼ਚਰੀ ਰਾਜਧਾਨੀ 'ਚ ਕੋਵੈਕਸੀਨ ਅਤੇ ਕੋਵਿਸ਼ੀਲਡ ਦੀਆਂ ਦੋਵੇਂ ਖੁਰਾਕਾਂ ਉਪਲੱਬਧ ਕਰਵਾਉਣ ਦੀ ਅਪੀਲ ਕਰਨ ਵਾਲੀਆਂ 2 ਪਟੀਸ਼ਨਾਂ 'ਤੇ ਕੇਂਦਰ ਨੂੰ ਵੀ ਨੋਟਿਸ ਜਾਰੀ ਕੀਤਾ।
ਇਹ ਵੀ ਪੜ੍ਹੋ : ਆਪਣੀ ਜ਼ਿੰਦਗੀ ਜੀਅ ਚੁੱਕੇ ਬਜ਼ੁਰਗਾਂ ਨਾਲੋਂ ਦਵਾਈਆਂ ਲਈ ਨੌਜਵਾਨਾਂ ਨੂੰ ਮਿਲੇ ਤਰਜੀਹ : ਹਾਈ ਕੋਰਟ
ਦੱਸਣਯੋਗ ਹੈ ਕਿ ਦਿੱਲੀ ਸਰਕਾਰ ਪਹਿਲਾਂ ਹੀ ਇਹ ਐਲਾਨ ਕਰ ਚੁਕੀ ਹੈ ਕਿ ਕੋਵੈਕਸੀਨ ਹੁਣ ਸਿਰਫ਼ ਉਨ੍ਹਾਂ ਲੋਕਾਂ ਨੂੰ ਲੱਗੇਗੀ, ਜਿਨ੍ਹਾਂ ਨੇ ਇਸ ਦੀ ਦੂਜੀ ਖੁਰਾਕ ਲੈਣੀ ਹੈ। ਉੱਥੇ ਹੀ ਮੰਗਲਵਾਰ ਨੂੰ ਹਾਈ ਕੋਰਟ ਨੇ 18 ਤੋਂ 44 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਟੀਕਾਕਰਨ ਮਾਮਲੇ 'ਤੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ। ਨਾਲ ਹੀ ਕਿਹਾ ਕਿ 80 ਸਾਲ ਦੇ ਬਜ਼ੁਰਗਾਂ ਦੀ ਬਜਾਏ ਸਾਨੂੰ ਨੌਜਵਾਨਾਂ ਨੂੰ ਬਚਾਉਣਾ ਚਾਹੀਦਾ। ਉਨ੍ਹਾਂ ਉੱਪਰ ਇਸ ਦੇਸ਼ ਦਾ ਭਵਿੱਖ ਹੈ।
ਇਹ ਵੀ ਪੜ੍ਹੋ : ਦਲਿਤ ਨੌਜਵਾਨ ਨਾਲ ਜ਼ੁਲਮ ਦੀ ਇੰਤਾ, ਕੁੱਟਮਾਰ ਕਰ ਕੇ ਗਲ ’ਚ ਪਾਇਆ ਜੁੱਤੀਆਂ ਦਾ ਹਾਰ
CBSE ਤੋਂ ਬਾਅਦ ਹੁਣ ਗੁਜਰਾਤ ਬੋਰਡ ਨੇ ਵੀ ਰੱਦ ਕੀਤੀ 12ਵੀਂ ਦੀ ਪ੍ਰੀਖਿਆ
NEXT STORY