ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਸੱਪ ਨਾਲ ਜੁੜੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਫਿਰ ਚਾਹੇ ਸੱਪ ਦੇ ਹਮਲੇ ਦੀਆਂ ਹੋਣ ਜਾਂ ਕਿਸੇ ਮਕਾਨ ਦੀ ਛੱਤ ਤੋਂ ਸੱਪ ਦੇ ਡਿੱਗਣ ਦੀ ਵੀਡੀਓ ਹੋਵੇ। ਕਈ ਵੀਡੀਓਜ਼ ਸੱਪ ਅਤੇ ਨਿਓਲੇ ਦੀ ਲੜਾਈ ਦੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਲੋਕ ਕਾਫੀ ਮਜ਼ੇ ਲੈਂਦੇ ਹਨ।
ਫਿਲਹਾਲ ਇਕ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸਨੂੰ ਦੇਖ ਕੇ ਲੋਕਾਂ ਨੂੰ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਹੈ ਕਿ ਕੀ ਅਜਿਹੀ ਵੀ ਹੋ ਸਕਦਾ ਹੈ। ਉਥੇ ਹੀ ਕੁਝ ਲੋਕ ਆਖ ਰਹੇ ਹਨ ਜਾ ਕੋ ਰਾਖੇ ਸਾਈਂਆਂ, ਮਾਰ ਸਕੇ ਨਾ ਕੋਇ... ਕਹਾਵਤ ਇਸੇ ਲਈ ਬਣੀ ਹੈ।
ਸੱਪ ਨੇ ਵਾਰ-ਵਾਰ ਡੰਗ ਮਾਰੇ, ਪਰ...
ਵੀਡੀਓ 'ਚ ਦਿਸ ਰਿਹਾ ਹੈ ਕਿ ਟੋਪੀ ਪਾ ਕੇ ਬੈਠਾ ਇਕ ਸ਼ਖਸ ਆਰਾਮ ਨਾਲ ਫੋਨ 'ਤੇ ਗੱਲਾਂ ਕਰ ਰਿਹਾ ਹੈ। ਉਸ ਨੂੰ ਵੀ ਨਹੀਂ ਪਤਾ ਕਿ ਅਗਲੇ ਪਲ ਉਸ ਨਾਲ ਕੀ ਹੋ ਸਕਦਾ ਹੈ। ਪਿੱਛੋਂ ਇਕ ਸੱਪ ਆ ਕੇ ਉਸਦੇ ਸਿਰ 'ਤੇ ਕਈ ਵਾਰ ਹਮਲਾ ਕਰਦਾ ਹੈ। ਤੁਸੀਂ ਦੇਖੋਗੇ ਕਿ ਸੱਪ ਕਿਵੇਂ ਆਪਣਾ ਮੂੰਹ ਖੋਲ੍ਹ ਕੇ ਕਾਫੀ ਤੇਜ਼ੀ ਨਾਲ ਸ਼ਖ਼ਸ ਦੇ ਸਿਰ 'ਤੇ ਡੰਗ ਮਾਰ ਰਿਹਾ ਹੈ।
ਸ਼ਖ਼ਸ ਨੂੰ ਤੁਰੰਤ ਸਮਝ ਆਉਂਦਾ ਹੈ ਕਿ ਉਸਦੇ ਪਿੱਛੇ ਕੁਝ ਹੈ ਅਤੇ ਉਹ ਦੇਖਣ ਲਈ ਪਲਟਦਾ ਵੀ ਹੈ ਪਰ ਸੱਪ ਦੀ ਪਕੜ ਇੰਨੀ ਮਜਬੂਤ ਹੁੰਦੀ ਹੈ ਕਿ ਟੋਪੀ ਉਸਦੇ ਮੂੰਹ 'ਚ ਹੀ ਰਹਿ ਜਾਂਦੀ ਹੈ।
ਇਹ ਵੀਡੀਓ ਐਕਸ ਦੇ ਹੈਂਡਲ @AMAZlNGNATURE 'ਤੇ ਸ਼ੇਅਰ ਕੀਤੀ ਗਈ ਹੈ। ਨਾਲ ਹੀ ਕੈਪਸ਼ਨ 'ਚ ਲਿਖਿਆ ਗਿਆ ਹੈ, 'ਉਹ ਆਪਣੀ ਟੋਪੀ ਕਾਰਨ ਬਚ ਗਿਆ।' ਵੀਡੀਓ ਨੂੰ ਹੁਣ ਤਕ 7 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਕਈ ਯੂਜ਼ਰਜ਼ ਨੇ ਵੀਡੀਓ ਨੂੰ ਦੇਖਣ ਤੋਂ ਬਾਅਦ ਹੈਰਾਨੀ ਜ਼ਾਹਰ ਕੀਤੀ ਹੈ।
Disclaimer: ਇਹ ਖਬਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ ਦੇ ਆਧਾਰ 'ਤੇ ਬਣਾਈ ਗਈ ਹੈ। 'ਜਗ ਬਾਣੀ' ਇਸਦੀ ਸਚਾਈ ਦੀ ਪੁਸ਼ਟੀ ਨਹੀਂ ਕਰਦਾ।
ਮਹਾਕੁੰਭ ਪਹੁੰਚੇ CM ਸੁੱਖੂ, ਤ੍ਰਿਵੇਣੀ ਸੰਗਮ 'ਚ ਲਗਾਈ ਡੁਬਕੀ
NEXT STORY