ਨੈਸ਼ਨਲ ਡੈਸਕ : ਸਿਆਚਿਨ ਵਾਰੀਅਰਜ਼ ਦੀ ਕੈਪਟਨ ਫ਼ਾਤਿਮਾ ਵਸੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਫ਼ੌਜ ਨੇ ਕਿਹਾ ਹੈ ਕਿ ਕੈਪਟਨ ਫ਼ਾਤਿਮਾ ਵਸੀਮ ਸਿਆਚਿਨ ਗਲੇਸ਼ੀਅਰ 'ਤੇ ਇਕ ਆਪਰੇਸ਼ਨਲ ਪੋਸਟ 'ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫ਼ਸਰ ਬਣ ਗਈ ਹੈ। ਇਹ ਜਾਣਕਾਰੀ ਫਾਇਰ ਐਂਡ ਫਿਊਰੀ ਕੋਰ, ਭਾਰਤੀ ਫ਼ੌਜ ਨੇ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ ਮਹੀਨੇ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ, ਵੋਟਰ ਸੂਚੀ ਤਿਆਰ ਕਰਨ ਦੇ ਹੁਕਮ!
ਕੈਪਟਨ ਫ਼ਾਤਿਮਾ ਵਸੀਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਜਾਰੀ ਕੀਤੀਆਂ ਗਈਆਂ ਹਨ। ਕੈਪਟਨ ਫ਼ਾਤਿਮਾ ਵਸੀਮ ਨੇ ਸਿਆਚਿਨ ਬੈਟਲ ਸਕੂਲ 'ਚ ਸਿਖਲਾਈ ਲਈ ਹੈ। ਹੁਣ ਉਸ ਨੂੰ 15,200 ਫੁੱਟ ਦੀ ਉਚਾਈ 'ਤੇ ਸੇਵਾ ਕਰਨ ਲਈ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ : ਭਾਰਤੀ ਸਰਹੱਦ ਅੰਦਰ ਫਿਰ ਪਾਕਿਸਤਾਨੀ ਡਰੋਨ ਦੀ ਹਰਕਤ, BSF ਨੇ ਕੀਤੀ ਫਾਇਰਿੰਗ
ਉਸ ਦੀ ਤਾਰੀਫ਼ ਕਰਦੇ ਹੋਏ ਭਾਰਤੀ ਫ਼ੌਜ ਨੇ ਕਿਹਾ ਹੈ ਕਿ ਇਹ ਉਸ ਦੀ ਅਦੁੱਤੀ ਭਾਵਨਾ ਅਤੇ ਉੱਚ ਪ੍ਰੇਰਣਾ ਨੂੰ ਦਰਸਾਉਂਦਾ ਹੈ। ਭਾਰਤੀ ਫ਼ੌਜ ਦੀ ਫਾਇਰ ਐਂਡ ਫਿਊਰੀ ਕੋਰ ਨੇ ਐਕਸ 'ਤੇ ਪੋਸਟ 'ਚ ਲਿਖਿਆ, ''ਉਨ੍ਹਾਂ ਨੂੰ (ਕੈਪਟਨ ਫ਼ਾਤਿਮਾ ਵਸੀਮ) ਸਿਆਚਿਨ ਬੈਟਲ ਸਕੂਲ 'ਚ ਸਖ਼ਤ ਟ੍ਰੇਨਿੰਗ ਤੋਂ ਬਾਅਦ 15,200 ਫੁੱਟ ਦੀ ਉਚਾਈ 'ਤੇ ਇਕ ਪੋਸਟ 'ਤੇ ਸ਼ਾਮਲ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਦਾਲਤ 'ਚ ਗੈਂਗਸਟਰ ਦੇ ਕਤਲ ਦੀ ਸਾਜ਼ਿਸ਼! i10 ਕਾਰ 'ਚ ਆਇਆ ਸ਼ੂਟਰ ਚੜ੍ਹਿਆ ਪੁਲਸ ਅੜਿੱਕੇ
NEXT STORY