ਗਯਾ- ਬਿਹਾਰ 'ਚ ਗਯਾ ਜ਼ਿਲ੍ਹੇ ਦੇ ਵਜੀਰਗੰਜ ਥਾਣਾ ਖੇਤਰ 'ਚ ਸੜਕ ਹਾਦਸੇ 'ਚ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸਕਾਰਪੀਓ 'ਤੇ ਸਵਾਰ ਲੋਕ ਦੇਰ ਰਾਤ ਨਵਾਦਾ ਤੋਂ ਸ਼ਰਾਧ ਕ੍ਰਮ 'ਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ। ਇਸ ਦੌਰਾਨ ਸਕਰਾਪੀਓ ਦਖਿਨਗਾਂਵ ਬਾਇਪਾਸ ਨੇੜੇ ਬੇਕਾਬੂ ਹੋ ਕੇ ਪੁਲ ਤੋਂ ਪਾਣੀ ਨਾਲ ਭਰੇ ਟੋਏ 'ਚ ਡਿੱਗ ਗਈ।
ਇਸ ਹਾਦਸੇ 'ਚ ਸਕਾਰਪੀਓ 'ਤੇ ਸਵਾਰ ਚਾਰ ਲੋਕਾਂ ਦੀ ਡੁੱਬ ਕੇ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜ਼ਿਲ੍ਹੇ ਦੇ ਖਿਜਰਸਰਾਏ ਥਾਣਾ ਖੇਤਰ ਦੇ ਸ਼ਾਹਬਾਜਪੁਰ ਪਿੰਡ ਵਾਸੀ ਸ਼ਸ਼ੀਕਾਂਤ ਸ਼ਰਮਾ, ਉਨ੍ਹਾਂ ਦੀ ਪਤਨੀ ਰਿੰਕੀ ਦੇਵੀ, 2 ਬੇਟੇ ਸੁਮਿਤ ਕੁਮਾਰ ਅਤੇ ਬਾਲਕ੍ਰਿਸ਼ਨ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ 'ਚ ਇਸ ਸਾਲ 15 ਅਗਸਤ ਤੋਂ ਬਾਅਦ CNG ਆਟੋ ਹੋਣਗੇ ਬੰਦ?
NEXT STORY