ਨਵੀਂ ਦਿੱਲੀ- ਨਵੀਂ ਕਾਰ ਖਰੀਦਣਾ ਹਰ ਕਿਸੇ ਲਈ ਖੁਸ਼ੀ ਦਾ ਮੌਕਾ ਹੁੰਦਾ ਹੈ ਪਰ ਜੇਕਰ ਤੁਸੀਂ ਇਹ ਖਰੀਦਦਾਰੀ ਲੋਨ 'ਤੇ ਕਰ ਰਹੇ ਹੋ, ਤਾਂ ਸਮਝਦਾਰੀ ਅਤੇ ਸਹੀ ਜਾਣਕਾਰੀ ਬਹੁਤ ਜ਼ਰੂਰੀ ਹੈ। ਅਕਸਰ ਲੋਕ ਸਿਰਫ਼ ਛੋਟੀ ਮਹੀਨਾਵਾਰ ਕਿਸ਼ਤ (EMI) ਦੇਖ ਕੇ ਲੋਨ ਲੈ ਲੈਂਦੇ ਹਨ, ਪਰ ਲੋਨ ਦੀ ਅਸਲ ਲਾਗਤ ਵਿਆਜ, ਵਾਧੂ ਚਾਰਜ ਅਤੇ ਸ਼ਰਤਾਂ ਵਿੱਚ ਛਿਪੀ ਹੁੰਦੀ ਹੈ। ਜੇਕਰ ਬਿਨਾਂ ਸੋਚੇ-ਸਮਝੇ ਲੋਨ ਲਿਆ ਜਾਵੇ, ਤਾਂ ਅੱਜ ਖੁਸ਼ੀ ਦੇਣ ਵਾਲੀ ਕਾਰ ਕੱਲ੍ਹ ਮਾਨਸਿਕ ਅਤੇ ਆਰਥਿਕ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।
ਕੁੱਲ ਲਾਗਤ ਦਾ ਹਿਸਾਬ ਲਗਾਉਣਾ ਜ਼ਰੂਰੀ
ਲੋਕ ਅਕਸਰ ਲੋਨ ਲੈਂਦੇ ਸਮੇਂ ਸਿਰਫ਼ ਵਿਆਜ ਦਰ ਵੱਲ ਧਿਆਨ ਦਿੰਦੇ ਹਨ। ਪਰ ਪ੍ਰੋਸੈਸਿੰਗ ਫੀਸ, ਫਾਈਲ ਚਾਰਜ ਅਤੇ GST ਵਰਗੇ ਖਰਚੇ EMI ਵਿੱਚ ਨਜ਼ਰ ਨਹੀਂ ਆਉਂਦੇ, ਪਰ ਇਹ ਲੋਨ ਦੀ ਕੁੱਲ ਲਾਗਤ ਨੂੰ ਕਾਫੀ ਵਧਾ ਦਿੰਦੇ ਹਨ। ਕਾਰ ਫਾਈਨਾਂਸ ਕਰਵਾਉਣ ਤੋਂ ਪਹਿਲਾਂ ਇਹ ਜ਼ਰੂਰ ਪੁੱਛੋ ਕਿ ਪੂਰੀ ਮਿਆਦ (Tenure) ਦੌਰਾਨ ਤੁਹਾਨੂੰ ਕੁੱਲ ਕਿੰਨੇ ਰੁਪਏ ਚੁਕਾਉਣੇ ਪੈਣਗੇ। ਇਹੀ ਅੰਕੜਾ ਦੱਸੇਗਾ ਕਿ ਕਾਰ ਤੁਹਾਨੂੰ ਅਸਲ ਵਿੱਚ ਕਿੰਨੀ ਮਹਿੰਗੀ ਪੈ ਰਹੀ ਹੈ।
ਡਾਊਨ ਪੇਮੈਂਟ ਅਤੇ ਸਮਾਂ-ਸੀਮਾ ਦਾ ਸੰਤੁਲਨ
ਜਿੰਨੀ ਜ਼ਿਆਦਾ ਤੁਸੀਂ ਸ਼ੁਰੂਆਤੀ ਰਾਸ਼ੀ (Down Payment) ਵਜੋਂ ਦਿਓਗੇ, ਉਨਾ ਹੀ ਘੱਟ ਪ੍ਰਿੰਸੀਪਲ ਬਚੇਗਾ ਅਤੇ EMI ਵੀ ਕਾਬੂ ਵਿੱਚ ਰਹੇਗੀ, ਜਿਸ ਨਾਲ ਕੁੱਲ ਵਿਆਜ ਦਾ ਬੋਝ ਘੱਟ ਹੁੰਦਾ ਹੈ। ਲੰਬੀ ਮਿਆਦ ਭਾਵੇਂ EMI ਨੂੰ ਛੋਟਾ ਕਰ ਦਿੰਦੀ ਹੈ, ਪਰ ਇਸ ਨਾਲ ਤੁਹਾਨੂੰ ਕੁੱਲ ਵਿਆਜ ਜ਼ਿਆਦਾ ਦੇਣਾ ਪੈਂਦਾ ਹੈ। ਇਸ ਦੇ ਉਲਟ, ਸ਼ੋਰਟ ਟਰਮ ਵਿੱਚ EMI ਭਾਰੀ ਹੋ ਸਕਦੀ ਹੈ, ਪਰ ਵਿਆਜ ਘੱਟ ਦੇਣਾ ਪੈਂਦਾ ਹੈ। ਇਸ ਲਈ ਆਪਣੀ ਮਾਸਿਕ ਆਮਦਨ ਅਤੇ ਬਚਤ ਨੂੰ ਧਿਆਨ ਵਿੱਚ ਰੱਖ ਕੇ ਹੀ ਲੋਨ ਦਾ ਸਮਾਂ ਤੈਅ ਕਰੋ।
ਪ੍ਰੀ-ਪੇਮੈਂਟ ਚਾਰਜ ਅਤੇ ਵਾਧੂ ਪੈਕੇਜਾਂ ਤੋਂ ਸਾਵਧਾਨ
ਭਵਿੱਖ ਵਿੱਚ ਜੇਕਰ ਤੁਸੀਂ ਲੋਨ ਜਲਦੀ ਚੁਕਾਉਣਾ ਚਾਹੁੰਦੇ ਹੋ, ਤਾਂ ਬੈਂਕਾਂ ਵੱਲੋਂ ਲਗਾਈ ਜਾਣ ਵਾਲੀ ਪੈਨਲਟੀ ਤੁਹਾਡਾ ਫਾਇਦਾ ਘਟਾ ਸਕਦੀ ਹੈ। ਇਸ ਲਈ ਲੋਨ ਲੈਣ ਵੇਲੇ ਪ੍ਰੀ-ਪੇਮੈਂਟ ਜਾਂ ਫੋਰਕਲੋਜ਼ਰ ਚਾਰਜ ਬਾਰੇ ਜ਼ਰੂਰ ਪੁੱਛੋ। ਇਸ ਤੋਂ ਇਲਾਵਾ, ਕਈ ਵਾਰ ਸ਼ੋਰੂਮ ਫਾਈਨਾਂਸ ਦੇ ਨਾਲ ਮਹਿੰਗੇ ਬੀਮਾ ਅਤੇ ਐਕਸੈਸਰੀਜ਼ ਪੈਕੇਜ ਜੋੜ ਦਿੰਦੇ ਹਨ। ਤੁਸੀਂ ਚਾਹੋ ਤਾਂ ਬਾਹਰੋਂ ਸਸਤਾ ਬੀਮਾ ਕਰਵਾ ਸਕਦੇ ਹੋ ਅਤੇ ਐਕਸਟੈਂਡਡ ਵਾਰੰਟੀ ਜਾਂ ਮੇਨਟੇਨੈਂਸ ਪੈਕ ਤਾਂ ਹੀ ਲਓ ਜੇਕਰ ਤੁਹਾਨੂੰ ਸੱਚਮੁੱਚ ਉਸ ਦੀ ਲੋੜ ਹੋਵੇ।
ਕਰੰਟ ਦੀ ਲਪੇਟ 'ਚ ਆਇਆ ਨੌਜਵਾਨ, ਦਰਦਨਾਕ ਮੌਤ ; ਪਿਆ ਚੀਕ-ਚਿਹਾੜਾ
NEXT STORY