ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਤੋਂ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਇਕ ਸ਼ਖ਼ਸ ਜੋ 8 ਲੱਖ ਰੁਪਏ ਦੀ ਕੀਮਤ ਵਾਲੀ ਕਾਰ ਚਲਾ ਰਿਹਾ ਸੀ, ਉਸ ਨੇ ਇਕ ਵਕੀਲ ਦੇ ਦਫ਼ਤਰ ਦੇ ਬਾਹਰੋਂ ਮਹਿਜ਼ 8 ਰੁਪਏ ਦਾ ਅਖ਼ਬਾਰ ਚੋਰੀ ਕਰ ਲਈ। ਵਿਅਕਤੀ ਦੀ ਇਹ ਕਰਤੂਤ ਉੱਥੇ ਲੱਗੇ CCTV ਕੈਮਰੇ ਵਿਚ ਵੀ ਕੈਦ ਹੋ ਗਈ, ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - England 'ਚ ਪੰਜਾਬੀ ਨੌਜਵਾਨ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਸੀ ਲਖਵਿੰਦਰ ਸਿੰਘ
ਇਹ ਚੋਰੀ ਬੁੱਧਵਾਰ ਨੂੰ ਸਵੇਰੇ ਲਗਭਗ 9.55 ਵਜੇ ਮਹਾਰਾਣਾ ਪ੍ਰਤਾਪ ਕਾਲੋਨੀ ਵਿਚ ਮਹਲ ਰੋਡ 'ਤੇ ਹੋਈ ਸੀ। ਇਸ ਸਮੇਂ ਐਡਵੋਕੇਟ ਸੰਜੀਵ ਬਿਲਗਈਆ ਆਪਣੇ ਚੈਂਬਰ ਦੇ ਅੰਦਰ ਇਕ ਸਹਿਕਰਮੀ ਨਾਲ ਕੇਸ ਬਾਰੇ ਗੱਲਬਾਤ ਕਰ ਰਹੇ ਸਨ। ਐਡਵੋਕੇਟ ਬਿਲਗਈਆ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਪੁਲਸ ਇਸ ਸਮੇਂ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਅਖ਼ਬਾਰ ਚੋਰ ਦੀ ਭਾਲ ਵਿਚ ਜੁਟੀ ਹੋਈ ਹੈ।
CCTV 'ਚ ਕੈਦ ਹੋਈ ਚੋਰੀ
CCTV ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਇਕ 'ਡਿਜ਼ਾਇਰ' (Dzire) ਕਾਰ ਚੈਂਬਰ ਦੇ ਬਾਹਰ ਆ ਕੇ ਰੁਕਦੀ ਹੈ। ਇਕ ਵਿਅਕਤੀ ਕਾਰ ਵਿਚੋਂ ਬਾਹਰ ਨਿਕਲਦਾ ਹੈ। ਉਹ ਰੇਲਿੰਗ ਦੇ ਪਾੜਿਆਂ ਰਾਹੀਂ ਹੱਥ ਪਾ ਕੇ ਅਖ਼ਬਾਰ ਫੜਨ ਦੀ ਕੋਸ਼ਿਸ਼ ਕਰਦਾ ਹੈ ਅਤੇ ਪਹਿਲੀ ਵਾਰ ਨਾਕਾਮ ਰਹਿੰਦਾ ਹੈ। ਉਹ ਦੁਬਾਰਾ ਕੋਸ਼ਿਸ਼ ਕਰਦਾ ਹੈ ਅਤੇ ਇਸ ਕੋਸ਼ਿਸ਼ ਵਿਚ ਸਫਲ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਆਰਾਮ ਨਾਲ ਜਾ ਕੇ ਕਾਰ ਵਿਚ ਬੈਠ ਜਾਂਦਾ ਹੈ।
Srinagar Blast: ਨੌਗਾਮ ਪੁਲਸ ਸਟੇਸ਼ਨ ਅੰਦਰ ਜ਼ਬਰਦਸਤ ਧਮਾਕਾ, 9 ਦੀ ਮੌਤ, 27 ਜ਼ਖਮੀ
NEXT STORY