ਪੁਣੇ- ਮਹਾਰਾਸ਼ਟਰ ਦੇ ਪੁਣੇ 'ਚ ਇਕ ਕੰਪਨੀ ਦੇ ਸੁਰੱਖਿਆ ਕਰਮੀ ਨੂੰ ਇਕ ਆਟੋ ਰਿਕਸ਼ਾ ਚਾਲਕ ਨੂੰ ਆਪਣੇ ਮਾਲਕ ਦੀ ਮਹਿੰਗੀ ਕਾਰ 'ਤੇ ਪਿਸ਼ਾਬ ਕਰਨ ਤੋਂ ਰੋਕਣਾ ਮਹਿੰਗਾ ਪੈ ਗਿਆ। ਗੁੱਸੇ 'ਚ ਆ ਕੇ ਚਾਲਕ ਨੇ ਸੁਰੱਖਿਆ ਕਰਮੀ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਹ ਘਟਨਾ ਭੋਸਾਰੀ ਉਦਯੋਗਿਕ ਖੇਤਰ 'ਚ ਇੱਥੇ ਮੰਗਲਵਾਰ ਨੂੰ ਹੋਈ ਅਤੇ ਇਸ 'ਚ 41 ਸਾਲਾ ਸੁਰੱਖਿਆ ਕਰਮੀ ਸ਼ੰਕਰ ਵਾਇਫਾਲਕਰ ਝੁਲਸ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 31 ਸਾਲਾ ਆਟੋ ਰਿਕਸ਼ਾ ਚਾਲਕ ਮਹੇਂਦਰ ਬਾਬੂ ਕਦਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ 'ਤੇ ਆਈ.ਪੀ.ਸੀ. ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ
ਭੋਸਾਰੀ ਐੱਮ.ਆਈ.ਡੀ.ਸੀ. ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਵਾਇਫਾਲਕਰ ਕੰਪਨੀ ਦੇ ਮੁੱਖ ਦਰਵਾਜ਼ੇ 'ਤੇ ਡਿਊਟੀ 'ਤੇ ਤਾਇਨਾਤ ਸੀ। ਉਸੇ ਸਮੇਂ ਉੱਥੋਂ ਲੰਘ ਰਹੇ ਕਦਮ ਨੇ ਉੱਥੇ ਖੜ੍ਹੀ ਐੱਸ.ਯੂ.ਵੀ. ਕਾਰ 'ਤੇ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ। ਇਹ ਕਾਰ ਕੰਪਨੀ ਦੇ ਮਾਲਕ ਦੀ ਸੀ। ਉਨ੍ਹਾਂ ਨੇ ਦੱਸਿਆ ਕਿ ਗਾਰਡ ਨੇ ਜਦੋਂ ਕਦਮ ਨੂੰ ਰੋਕਿਆ ਤਾਂ ਉਹ ਗੁੱਸਾ ਹੋ ਗਿਆ। ਹਾਲਾਂਕਿ ਉਹ ਉਸ ਸਮੇਂ ਉੱਥੋਂ ਚੱਲਾ ਗਿਆ ਪਰ ਬਾਅਦ 'ਚ ਸ਼ਾਮ ਕਰੀਬ 4.30 ਵਜੇ ਇਕ ਬੋਤਲ 'ਚ ਪੈਟਰੋਲ ਲੈ ਕੇ ਆਇਆ ਅਤੇ ਵਾਇਫਾਲਕਰ 'ਤੇ ਸੁੱਟ ਕੇ ਅੱਗ ਲਗਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਹਾਲੇ ਸੁਰੱਖਿਆ ਕਰਮੀ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : 'ਗੂਗਲ ਗਰਲ' ਦੇ ਨਾਂ ਨਾਲ ਮਸ਼ਹੂਰ ਹੈ ਇਹ 6 ਸਾਲ ਦੀ ਬੱਚੀ, ਗਿਆਨ ਦੇ ਭੰਡਾਰ ਤੋਂ ਹਰ ਕੋਈ ਹੈ ਹੈਰਾਨ
ਗੋਆ ਦੀ ਸਾਬਕਾ ਰਾਜਪਾਲ ਮ੍ਰਿਦੁਲਾ ਸਿਨਹਾ ਦਾ ਦਿਹਾਂਤ, ਅਮਿਤ ਸ਼ਾਹ ਨੇ ਦਿੱਤੀ ਸ਼ਰਧਾਂਜਲੀ
NEXT STORY