ਗੁਰੂਗ੍ਰਾਮ (ਬਿਊਰੋ)- ਰਾਜਸਥਾਨ ਤੋਂ 2 ਨੌਜਵਾਨਾਂ ਨੂੰ ਅਗਵਾ ਕਰ ਕੇ ਹਰਿਆਣਾ ਦੇ ਭਿਵਾਨੀ ਵਿਚ ਸੜ ਕੇ ਹੋਈ ਮੌਤ ਦੇ ਮਾਮਲੇ ਵਿਚ ਬਜਰੰਗ ਦਲ ਦੇ ਵਰਕਰਾਂ ’ਤੇ ਕਤਲ ਦਾ ਕੇਸ ਦਰਜ ਕੀਤੇ ਜਾਣ ਨਾਲ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਹੁਦੇਦਾਰਾਂ ਤੇ ਵਰਕਰਾਂ ਵਿਚ ਰੋਸ ਹੈ। ਉਨ੍ਹਾਂ ਇਸ ਕਾਰਵਾਈ ਨੂੰ ਰਾਜਸਥਾਨ ਦੀ ਕਾਂਗਰਸ ਸਰਕਾਰ ਦੀ ਨਫ਼ਰਤ ਦੀ ਭਾਵਨਾ ਦੱਸਿਆ ਹੈ।
ਇਹ ਵੀ ਪੜ੍ਹੋ : ਭਿਵਾਨੀ ’ਚ 2 ਨੌਜਵਾਨਾਂ ਨੂੰ ਬੋਲੈਰੋ ਸਮੇਤ ਜਿਊਂਦੇ ਸਾੜਿਆ, ਗੱਡੀ ’ਚੋਂ ਮਿਲੀਆਂ ਕੰਕਾਲ ਬਣੀਆਂ ਲਾਸ਼ਾਂ
ਵਿਸ਼ਵ ਹਿੰਦੂ ਪ੍ਰੀਸ਼ਦ ਹਰਿਆਣਾ ਦੇ ਪ੍ਰਧਾਨ ਪਵਨ ਕੁਮਾਰ ਨੇ ਕਿਹਾ ਕਿ ਸਾਰੇ ਅਹੁਦੇਦਾਰਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਲਈ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਜੇਕਰ ਰਾਜਸਥਾਨ ਪੁਲਸ ਨੇ ਬਿਨਾਂ ਕਿਸੇ ਸਬੂਤ ਦੇ ਆਧਾਰ ’ਤੇ ਮੋਨੂੰ ਮਾਨੇਸਰ ਅਤੇ ਉਸ ਦੇ ਕਿਸੇ ਵੀ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਹ ਵੱਡਾ ਅੰਦੋਲਨ ਕਰਨਗੇ। ਮਾਮਲੇ ਵਿਚ ਮਹਾਪੰਚਾਇਤ ਤੋਂ ਬਾਅਦ ਚੱਕਾ ਜਾਮ ਕਰਨ ਵਰਗੇ ਫੈਸਲੇ ਲਏ ਜਾ ਸਕਦੇ ਹਨ। ਮ੍ਰਿਤਕ ਦੀ ਭੈਣ ਅਤੇ ਨੂੰਹ ਪੁਲਸ ਦੀਆਂ ਗੱਲਾਂ ਆਪਸ ਵਿਚ ਮੇਲ ਹੀ ਨਹੀਂ ਖਾ ਰਹੀਆਂ ਹਨ। ਮ੍ਰਿਤਕ ਦੀ ਭੈਣ ਨੇ ਕਿਹਾ ਸੀ ਕਿ ਉਸ ਨੇ ਮੋਨੂੰ ਤੇ ਉਸ ਦੇ ਸਾਥੀਆਂ ਨੂੰ ਫੜ ਕੇ ਗਊ ਸਮੱਗਲਿੰਗ ਦੇ ਸ਼ੱਕ ਵਿਚ ਪੁਲਸ ਦੇ ਹਵਾਲੇ ਕੀਤਾ ਸੀ ਜਦਕਿ ਪੁਲਸ ਦਾ ਕਹਿਣਾ ਹੈ ਕਿ ਅਜਿਹਾ ਕੁਝ ਹੋਇਆ ਹੀ ਨਹੀਂ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਨਿੱਕੀ ਦੇ ਕਤਲ ਦੀ ਸਾਜਿਸ਼ 'ਚ ਦੋਸ਼ੀ ਪ੍ਰੇਮੀ ਦੇ ਪਿਤਾ-ਦੋਸਤ ਸਮੇਤ 4 ਗ੍ਰਿਫ਼ਤਾਰ, ਦਿੱਲੀ ਪੁਲਸ ਦਾ ਜਵਾਨ ਵੀ ਸ਼ਾਮਲ
NEXT STORY