ਸ਼੍ਰੀਨਗਰ—ਤਰਾਲ ਦੇ ਆਲੇ-ਦੁਆਲੇ ਦੇ ਕੁਝ ਇਲਾਕਿਆਂ 'ਚ ਗੋਲੀਆਂ ਦੀ ਅਵਾਜ਼ਾਂ ਸੁਣਾਈ ਦੇਣ ਤੋਂ ਬਾਅਦ ਸੁਰੱਖਿਆ ਫੋਰਸ ਨੇ ਇਲਾਕਿਆਂ ਨੂੰ ਘੇਰ ਲਿਆ ਅਤੇ ਅੱਤਵਾਦੀਆਂ ਦੀ ਭਾਲ 'ਚ ਤਲਾਸ਼ੀ ਮੁਹਿੰਮ ਚਲਾਈ। ਤਰਾਲ ਦੇ ਪਸ਼ਤੂਨਾ ਪਿੰਡ 'ਚ ਛਾਨਦ ਜੰਗਲਾਂ ਵੱਲ ਨੂੰ ਜਾਣ ਵਾਲੇ ਰਸਤਿਆਂ ਨੂੰ ਨੌਜਵਾਨਾਂ ਨੂੰ ਅਪੀਲ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਪਛਾੜਨ ਲਈ ਫੌਜ ਨੇ ਕਥਿਤ ਤੌਰ 'ਤੇ ਹਵਾਈ ਫਾਈਰਿੰਗ ਕੀਤੀ। ਇਸ ਤੋਂ ਪਹਿਲਾਂ ਗੋਲੀਆਂ ਦੀ ਅਵਾਜ਼ ਸੁਣਨ ਤੋਂ ਬਾਅਦ ਸੁਰੱਖਿਆ ਫੋਰਸ ਨੇ ਅੱਤਵਾਦੀਆਂ ਦੀ ਮੌਜ਼ੂਦਗੀ ਦੇ ਸ਼ੱਕ 'ਤੇ ਚਾਪਰਸ ਦਾ ਇਸਤੇਮਾਲ ਕੀਤਾ। ਇਸ ਵਿਚਕਾਰ ਉੱਤਰ ਕਸ਼ਮੀਰ ਦੇ ਬਾਂਡੀਪੁਰਾ ਜ਼ਿਲਾ ਹਾਜ਼ਿਨ ਇਲਾਕਿਆਂ 'ਚ ਅੱਤਵਾਦੀਆਂ ਦੇ ਮੌਜ਼ੂਦਗੀ ਦੀ ਸੂਚਨਾ ਮਿਲਣ 'ਤੇ ਸੁਰੱਖਿਆ ਫੋਰਸ ਨੇ ਅੱਜ ਸਵੇਰੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਚਲਾਈ। ਇਸ ਦੌਰਾਨ ਹਾਜਿਨ ਦੇ ਸਥਾਨਕ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਦੇ ਨਾਲ-ਨਾਲ ਸੁਰੱਖਿਆ ਫੋਰਸ 'ਤੇ ਪਥਰਾਅ ਵੀ ਕੀਤਾ।
ਜਾਣਕਾਰੀ ਅਨੁਸਾਰ ਬਾਂਦੀਪੋਰਾ ਜ਼ਿਲਾ ਹਾਜਿਨ ਇਲਾਕੇ 'ਚ ਅੱਤਵਾਦੀਆਂ ਦੀ ਮੌਜ਼ੂਦਗੀ ਦੇ ਸਬੂਤ ਸੁਰੱਖਿਆ ਫੋਰਸ ਵੱਲੋਂ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਮੁਹਿੰਮ ਸ਼ੁਰੂ ਕਰਦੇ ਹੀ ਇਲਾਕੇ 'ਚ ਹਿੰਸਾ ਭੜਕ ਗਈ। ਨੌਜਵਾਨਾਂ ਨੇ ਸੁਰੱਖਿਆ ਫੋਰਸ 'ਤੇ ਖੂਬ ਪਥਰਾਅ ਕੀਤਾ। ਇਸ ਨਾਲ ਹੀ ਅਪਰੇਸ਼ਨ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸਥਿਤੀ ਨੂੰ ਕੰਟਰੋਲ 'ਚੋਂ ਬਾਹਰ ਹੁੰਦੇ ਦੇਖ ਕੇ ਸੁਰੱਖਿਆ ਫੋਰਸ ਵੱਲੋਂ ਪਥਰਾਅ ਕਰਨ ਵਾਲਿਆਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਜਿਸ 'ਚ ਇਲਾਕਿਆਂ 'ਚ ਤਨਾਅ ਬਰਕਰਾਰ ਹੈ।
ਹਾਈਕੋਰਟ ਨੇ ਹਨੀਪ੍ਰੀਤ ਦੇ ਸਾਬਕਾ ਪਤੀ ਨੂੰ ਸੁਰੱਖਿਆ ਦੇਣ ਤੋਂ ਕੀਤਾ ਇਨਕਾਰ, ਜਾਣੋ ਪੂਰੀ ਖਬਰ
NEXT STORY