ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਆਚਾਰੀਆ ਨਰੇਂਦਰ ਗਿਰੀ ਦੀ ਮੌਤ ਦੇ ਮਾਮਲੇ ਵਿੱਚ ਸ਼ਨੀਵਾਰ ਨੂੰ ਉਨ੍ਹਾਂ ਦੇ ਚੇਲੇ ਆਨੰਦ ਗਿਰੀ ਅਤੇ ਦੋ ਹੋਰਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੀ ਇਲਾਹਾਬਾਦ ਅਦਾਲਤ ਵਿੱਚ ਦਾਇਰ ਇੱਕ ਚਾਰਜਸ਼ੀਟ ਵਿੱਚ, ਸੀਬੀਆਈ ਨੇ ਆਨੰਦ ਗਿਰੀ, ਇਲਾਹਾਬਾਦ ਦੇ ਬਡੇ ਹਨੂੰਮਾਨ ਮੰਦਰ ਦੇ ਪੁਜਾਰੀ ਅਧਿਆ ਤਵਿਾਰੀ ਅਤੇ ਉਸਦੇ ਪੁੱਤਰ ਸੰਦੀਪ ਤਵਿਾਰੀ 'ਤੇ ਅਪਰਾਧਿਕ ਸਾਜ਼ਿਸ਼ ਅਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਦੱਸਿਆ ਕਿ ਤਿੰਨਾਂ ਦੋਸ਼ੀ ਫਿਲਹਾਲ ਕਾਨੂੰਨੀ ਹਿਰਾਸਤ ਵਿੱਚ ਹਨ।
ਇਹ ਵੀ ਪੜ੍ਹੋ - ਤੇਲੰਗਾਨਾ ਸਰਕਾਰ ਦਾ ਵੱਡਾ ਐਲਾਨ, ਅੰਦੋਲਨ 'ਚ ਮਰਨ ਵਾਲੇ ਕਿਸਾਨ ਪਰਿਵਾਰਾਂ ਨੂੰ ਮਿਲਣਗੇ 3-3 ਲੱਖ ਰੁਪਏ
ਆਚਾਰੀਆ ਨਰੇਂਦਰ ਗਿਰੀ ਨੂੰ ਉਨ੍ਹਾਂ ਦੇ ਚੇਲਿਆਂ ਨੇ 20 ਸਤੰਬਰ ਨੂੰ ਇਲਾਹਾਬਾਦ ਦੇ ਬਾਗਮਬਰੀ ਮੱਠ ਵਿੱਚ ਫਾਹੇ 'ਤੇ ਲਟਕਦਾ ਪਾਇਆ ਸੀ। ਪੁਲਸ ਨੇ ਕਿਹਾ ਸੀ ਕਿ ਇੱਕ ਕਥਿਤ ‘ਸੁਸਾਈਡ ਨੋਟ' ਮਿਲਿਆ, ਜਿਸ ਵਿੱਚ ਮਹੰਤ ਨੇ ਲਿਖਿਆ ਸੀ ਕਿ ਉਹ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਸਨ ਅਤੇ ਆਪਣੇ ਇੱਕ ਚੇਲੇ ਤੋਂ ਨਾਰਾਜ਼ ਸਨ। ਕੇਂਦਰ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਸਿਫਾਰਿਸ਼ 'ਤੇ ਘਟਨਾ ਦੇ ਕੁੱਝ ਦਿਨਾਂ ਦੇ ਅੰਦਰ ਹੀ ਮਾਮਲਾ ਸੀ.ਬੀ.ਆਈ. ਨੂੰ ਸੌਂਪ ਦਿੱਤਾ ਸੀ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇ ਨਿਰਦੇਸ਼ 'ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਸਿਫਾਰਿਸ਼ ਕੀਤੀ ਸੀ। ਉੱਤਰ ਪ੍ਰਦੇਸ਼ ਪੁਲਸ ਨੇ ਪਹਿਲਾਂ 18 ਮੈਂਬਰੀ ਐੱਸ.ਆਈ.ਟੀ. ਦਾ ਗਠਨ ਕੀਤਾ ਸੀ, ਜਿਸ ਨੇ ਆਨੰਦ ਗਿਰੀ ਨੂੰ ਉਤਰਾਖੰਡ ਦੇ ਹਰਿਦੁਆਰ ਤੋਂ ਗ੍ਰਿਫਤਾਰ ਕੀਤਾ ਸੀ ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤੇਲੰਗਾਨਾ ਸਰਕਾਰ ਦਾ ਵੱਡਾ ਐਲਾਨ, ਅੰਦੋਲਨ 'ਚ ਮਰਨ ਵਾਲੇ ਕਿਸਾਨ ਪਰਿਵਾਰਾਂ ਨੂੰ ਮਿਲਣਗੇ 3-3 ਲੱਖ ਰੁਪਏ
NEXT STORY