ਨਵੀਂ ਦਿੱਲੀ - ਸੀ. ਬੀ. ਆਈ. ਨੇ ਮਵੇਸ਼ੀਆਂ ਦੀ ਸਮਗਲਿੰਗ ਦੇ ਮਾਮਲੇ ’ਚ ਵੀਰਵਾਰ ਨੂੰ ਪੱਛਮੀ ਬੰਗਾਲ ’ਚ ਕਈ ਟਿਕਾਣਿਆਂ ਦੀ ਤਲਾਸ਼ੀ ਲਈ। ਇਨ੍ਹਾਂ ’ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਵਿਨੇ ਮਿਸ਼ਰਾ ਦੇ ਟਿਕਾਣੇ ਵੀ ਸ਼ਾਮਲ ਹਨ। ਵਿਨੇ ਮਿਸ਼ਰਾ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦਾ ਕਰੀਬੀ ਸਮਝਿਆ ਜਾਂਦਾ ਹੈ। ਸੀ. ਬੀ. ਆਈ. ਨੇ ਵਿਨੇ ਮਿਸ਼ਰਾ ਵਿਰੁੱਧ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਹੈ ਤਾਂ ਜੋ ਉਹ ਦੇਸ਼ ਛੱਡ ਕੇ ਬਾਹਰ ਨਾ ਭੱਜ ਸਕੇ।
ਸੀ. ਬੀ. ਆਈ. ਨੇ ਪੱਛਮੀ ਬੰਗਾਲ ’ਚ ਪਸ਼ੂਆਂ ਦੀ ਸਮਗਲਿੰਗ ਦੇ ਗਿਰੋਹ ਦੇ ਸਰਗਨਾ ਅਤੇ ਬੀ.ਐੱਸ. ਐੱਫ. ਦੇ 2 ਕਰਮਚਾਰੀਆਂ ਦੀ ਗਿ੍ਰਫਤਾਰੀ ਇਸ ਮਾਮਲੇ ’ਚ ਕੀਤੀ ਹੈ। ਏਜੰਸੀ ਦੀ ਮੁਢਲੀ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਭਾਰਤ-ਬੰਗਲਾਦੇਸ਼ ਦੀ ਸਰਹੱਦ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਪਸ਼ੂਆਂ ਦੀ ਸਮਗਲਿੰਗ ਬੀ. ਐੱਸ. ਐੱਫ. ਅਤੇ ਕਸਟਮ ਵਿਭਾਗ ਦੇ ਕੁਝ ਭ੍ਰਿਸ਼ਟ ਅਧਿਕਾਰੀਆਂ ਨੂੰ ਸਮਗਲਰਾਂ ਵਲੋਂ ਰਿਸ਼ਵਤ ਦੇ ਕੇ ਕੀਤੀ ਜਾ ਰਹੀ ਹੈ। ਸੀ. ਬੀ. ਆਈ. ਪੱਛਮੀ ਬੰਗਾਲ ਨਾਲ ਜੁੜੇ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਕਰ ਰਹੀ ਹੈ। ਸੀ. ਬੀ. ਆਈ. ਦੇ ਨਿਰਦੇਸ਼ਕ ਆਰ. ਕੇ. ਸ਼ੁਕਲਾ ਨੇ ਸ਼ਾਰਦਾ ਅਤੇ ਸਬੰਧਤ ਚਿਟਫੰਡ ਘਪਲੇ ’ਚ ਦਰਜ ਐੱਫ. ਆਈ. ਆਰ. ’ਚ ਜਨਵਰੀ 2021 ਤੱਕ ਜਾਂਚ ਪੂਰੀ ਕਰਨ ਦਾ ਨਿਰਦੇਸ਼ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਸੁਨੀਤ ਸ਼ਰਮਾ ਨੂੰ ਬਣਾਇਆ ਗਿਆ ਰੇਲਵੇ ਬੋਰਡ ਦਾ ਨਵਾਂ ਚੇਅਰਮੈਨ ਅਤੇ ਸੀ.ਈ.ਓ.
NEXT STORY