ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਿਚ ਨੌਕਰੀ ਪਾਉਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਦਰਅਸਲ ਸੀ.ਬੀ.ਆਈ. ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਈ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਦੇ ਤਹਿਤ ਕੰਸਲਟੈਂਟ ਦੇ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਯੋਗ ਅਤੇ ਚਾਹਵਾਨ ਉਮੀਦਵਾਰ ਇਸ ਭਰਤੀ ਲਈ 15 ਜੁਲਾਈ 2020 ਤੱਕ ਅਪਲਾਈ ਕਰ ਸਕਦੇ ਹਨ।
ਸੀ.ਬੀ.ਆਈ. ਵੱਲੋਂ ਜ਼ਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਇਸ ਭਰਤੀ ਦੇ ਤਹਿਤ ਚੁਣੇ ਜਾਣ ਵਾਲੇ ਉਮੀਦਵਾਰਾਂ ਦਾ ਕੰਮ ਟ੍ਰਾਇਲ ਮਾਮਲਿਆਂ ਨੂੰ ਸੁਲਝਾਉਣ ਵਿਚ ਮਦਦ ਕਰਣਾ ਹੋਵੇਗਾ। ਇਸ ਭਰਤੀ ਲਈ ਰਿਟਾਇਰਡ ਪੁਲਸ ਇੰਸਪੈਕਟਰ ਜਾਂ ਉਸ ਤੋਂ ਉਤੇ ਦੇ ਅਹੁਦਿਆਂ ਤੋਂ ਰਿਟਾਇਰਡ ਪੁਲਸ ਅਫ਼ਸਰ ਹੀ ਅਪਲਾਈ ਕਰ ਸਕਦੇ ਹਨ। ਚੁਣੇ ਜਾਣ ਦੇ ਬਾਅਦ ਉਮੀਦਵਾਰ ਦੀ ਤਨਖ਼ਾਹ 40,000 ਪ੍ਰਤੀ ਮਹੀਨਾ ਹੋਵੇਗੀ।
ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਰਹੇ ਉਮੀਦਵਾਰਾਂ ਕੋਲ ਸੈਂਟਰਲ ਜਾਂ ਸਟੇਟ ਪੁਲਸ ਵਿਚ 10 ਸਾਲ ਇੰਵੈਸਟੀਗੇਸ਼ਨ ਦੇ ਕੰਮ ਦਾ ਅਨੁਭਵ ਹੋਣਾ ਲਾਜ਼ਮੀ ਹੈ। ਉਮੀਦਵਾਰ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਚਾਹੀਦਾ ਹੈ। ਨੋਟੀਫਿਕੇਸ਼ਨ ਮੁਤਾਬਕ ਸੀ.ਬੀ.ਆਈ. ਦੀ ਨੌਕਰੀ ਪਾਉਣ ਦੇ ਬਾਅਦ ਉਮੀਦਵਾਰ ਕਿਤੇ ਹੋਰ ਪਾਰਟ ਟਾਇਮ ਜੌਬ ਨਹੀਂ ਕਰ ਸਕਦਾ। ਕੰਮ ਕਰਨ ਦਾ ਸਥਾਨ ਹੈਦਰਾਬਾਦ ਹੋਵੇਗਾ।
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਜਾਂ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। ਅਪਲਾਈ ਕਰਣ ਦੇ ਚਾਹਵਾਨ ਉਮੀਦਵਾਰ ਸੀ.ਬੀ.ਆਈ. ਦੀ ਅਧਿਕਾਰਤ ਵੈਬਸਾਈਟ http://www.cbi.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਦੇਸ਼ 'ਚ ਕੋਰੋਨਾ ਦੇ ਰਿਕਾਰਡ 24,879 ਨਵੇਂ ਮਾਮਲੇ, ਮਰੀਜ਼ਾਂ ਦਾ ਅੰਕੜਾ 7.67 ਲੱਖ ਪੁੱਜਾ
NEXT STORY