ਗਾਜ਼ੀਆਬਾਦ- ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਲਾਕਰ ਦੀ ਤਲਾਸ਼ੀ ਲਈ। ਸੀ. ਬੀ. ਆਈ. ਦੇ ਉੱਥੇ ਪਹੁੰਚਣ ’ਤੇ ਬੈਂਕ ਦੇ ਬਾਹਰ ਅਫੜਾ-ਦਫੜੀ ਮਚ ਗਈ, ਮੀਡੀਆ ਕਰਮੀਆਂ ਦੀ ਭੀੜ ਇਕੱਠੀ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ. ਦੇ ਕਰੀਬ 5 ਅਧਿਕਾਰੀਆਂ ਦੀ ਇਕ ਟੀਮ ਰਾਸ਼ਟਰੀ ਰਾਜਧਾਨੀ ਦੇ ਬਾਹਰੀ ਇਲਾਕੇ ਗਾਜ਼ੀਆਬਾਦ ਦੇ ਸੈਕਟਰ-4 ਵਸੁੰਧਰਾ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ’ਚ ਲਾਕਰ ਦੀ ਤਲਾਸ਼ੀ ਲੈਣ ਪਹੁੰਚੀ। ਸਿਸੋਦੀਆ ਵੀ ਆਪਣੀ ਪਤਨੀ ਨਾਲ ਬੈਂਕ ’ਚ ਮੌਜੂਦ ਸਨ। ਸਿਸੋਦੀਆ ਨੇ ਕਿਹਾ ਕਿ ਲਾਕਰ ਦੀ ਤਲਾਸ਼ੀ ਦੌਰਾਨ ਕੁਝ ਨਹੀਂ ਮਿਲਿਆ ਅਤੇ ਏਜੰਸੀ ਨੇ ਉਨ੍ਹਾਂ ਨੂੰ "ਕਲੀਨ ਚਿੱਟ" ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਭਾਜਪਾ ਨੇ ‘AAP’ ਵਿਧਾਇਕਾਂ ਨੂੰ ਪਾਰਟੀ ਬਦਲਣ ਲਈ ਕੀਤੀ 20-20 ਕਰੋੜ ਦੀ ਪੇਸ਼ਕਸ਼: ਸੰਜੇ ਸਿੰਘ
ਦਿੱਲੀ ਆਬਕਾਰੀ ਨੀਤੀ 2021-22 ਦੇ ਲਾਗੂ ਕਰਨ ’ਚ ਹੋਈ ਬੇਨਿਯਮੀਆਂ ਦੇ ਸਿਲਸਿਲੇ ’ਚ ਦਰਜ ਸੀ. ਬੀ. ਆਈ. ਦੀ ਐੱਫ. ਆਈ. ਆਰ. ’ਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਮਨੀਸ਼ ਸਿਸੋਦੀਆ ਸਮੇਤ 15 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਲਾਕਰ ਦੀ ਤਲਾਸ਼ੀ ਨੂੰ ਲੈ ਕੇ ਸਿਸੋਦੀਆ ਨੇ ਸੋਮਵਾਰ ਨੂੰ ਟਵੀਟ ਕੀਤਾ ਸੀ, ‘‘ਕੱਲ ਸੀ. ਬੀ. ਆਈ. ਸਾਡਾ ਬੈਂਕ ਲਾਕਰ ਵੇਖਣ ਆ ਰਹੀ ਹੈ। 19 ਅਗਸਤ ਨੂੰ ਮੇਰੇ ਘਰ ’ਚ 14 ਘੰਟੇ ਦੇ ਛਾਪੇ ’ਚ ਕੁਝ ਨਹੀਂ ਮਿਲਿਆ ਸੀ। ਲਾਕਰ ’ਚ ਵੀ ਕੁਝ ਨਹੀਂ ਮਿਲੇਗਾ। ਸੀ. ਬੀ. ਆਈ. ਦਾ ਸਵਾਗਤ ਹੈ। ਜਾਂਚ ’ਚ ਮੇਰਾ ਅਤੇ ਮੇਰੇ ਪਰਿਵਾਰ ਦਾ ਪੂਰਾ ਸਹਿਯੋਗ ਰਹੇਗਾ।’’
ਇਹ ਵੀ ਪੜ੍ਹੋ- BJP ਨੇ ਹੁਣ ਨਵੀਂ ਕਹਾਣੀ ਸ਼ੁਰੂ ਕੀਤੀ, ਕਿਹਾ- ਸਕੂਲ ਬਣਾਉਣ ’ਚ ਘਪਲਾ ਹੋਇਆ: ਸਿਸੋਦੀਆ
ਦੱਸ ਦੇਈਏ ਕਿ ਸੀ. ਬੀ. ਆਈ. ਨੇ 19 ਅਗਸਤ ਨੂੰ ਇਸ ਮਾਮਲੇ ’ਚ ਸਿਸੋਦੀਆ ਦੀ ਰਿਹਾਇਸ਼ ਸਮੇਤ 31 ਥਾਵਾਂ ’ਤੇ ਛਾਪੇ ਮਾਰੇ ਸਨ। ਸਿਸੋਦੀਆ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਕ ਝੂਠੇ ਮਾਮਲੇ ’ਚ ਦੋਸ਼ੀ ਬਣਾਇਆ ਗਿਆ ਹੈ, ਤਾਂ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ। ਜੋ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੇ ਬਦਲ ਦੇ ਤੌਰ ’ਤੇ ਉਭਰੇ ਹਨ।
ਇਹ ਵੀ ਪੜ੍ਹੋ- CBI ਛਾਪੇ ਮਗਰੋਂ ਮਨੀਸ਼ ਸਿਸੋਦੀਆ ਬੋਲੇ- ‘ਮੁੱਦਾ ਤਾਂ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਹੈ’
ਝਾਰਖੰਡ ’ਚ ਕੁੜੀ ਦਾ ਬੇਰਹਿਮੀ ਨਾਲ ਕੀਤੇ ਕਤਲ ਦੇ ਦੋਸ਼ੀਆਂ ਨੂੰ ਛੇਤੀ ਅਤੇ ਸਖ਼ਤ ਸਜ਼ਾ ਮਿਲੇ: ਪ੍ਰਿਯੰਕਾ
NEXT STORY