ਲਖਨਊ- ਉੱਤਰ ਪ੍ਰਦੇਸ਼ ਪੁਲਸ ਨੇ ਡਿਜੀਟਲ ਪਲੇਟਫਾਰਮ ਜ਼ਰੀਏ ਚੱਲ ਰਹੀਆਂ ਕਥਿਤ ਰਾਸ਼ਟਰ-ਵਿਰੋਧੀ ਸਰਗਰਮੀਆਂ ’ਤੇ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨਾਲ ਸਬੰਧਤ ਸਲੀਪਰ ਸੈੱਲ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ’ਚ ਸਹਾਰਨਪੁਰ, ਮੁਜ਼ੱਫਰਨਗਰ ਅਤੇ ਹਰਿਦੁਆਰ ਤੋਂ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ-ਵਿਵਸਥਾ) (ਏ. ਡੀ. ਜੀ.) ਅਮਿਤਾਭ ਯਸ਼ ਨੇ ਦੱਸਿਆ ਕਿ ਮੰਗਲਵਾਰ ਨੂੰ ਅੱਤਵਾਦ ਿਵਰੋਧੀ ਦਸਤਾ (ਏ. ਟੀ. ਐੱਸ.) ਅਤੇ ਵਿਸ਼ੇਸ਼ ਕਾਰਜਬਲ (ਐੱਸ. ਟੀ. ਐੱਫ.) ਦੇ ਸੰਯੁਕਤ ਅਭਿਆਨ ’ਚ ਇਹ ਕਾਰਵਾਈ ਕੀਤੀ ਗਈ।
ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸਹਾਰਨਪੁਰ ਦੇ ਮਹਿਕਾਬ, ਮੁਜ਼ੱਫਰਨਗਰ ਦੇ ਗਗਨਦੀਪ ਉਰਫ਼ ਗੁਰੀ ਸਿੰਘ, ਸਹਾਰਨਪੁਰ ਦੇ ਸ਼ਾਹਰੁਖ ਅਤੇ ਹਰਿਦੁਆਰ ਦੇ ਮੁਸ਼ੱਰਫ਼ ਵਜੋਂ ਹੋਈ ਹੈ। ਏ. ਡੀ. ਜੀ. ਅਨੁਸਾਰ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਸੋਸ਼ਲ ਮੀਡੀਆ ਅਤੇ ਵੀਡੀਓ ਕਾਲਿੰਗ ਐਪਸ ਜ਼ਰੀਏ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ’ਚ ਸਨ। ਦੋਸ਼ ਹੈ ਕਿ ਇਹ ਨੈੱਟਵਰਕ ਸੰਵੇਦਨਸ਼ੀਲ ਸਥਾਨਾਂ ਦੀ ਰੇਕੀ ਕਰਨ, ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਅਤੇ ਸੰਭਾਵੀ ਰਾਸ਼ਟਰ-ਵਿਰੋਧੀ ਸਰਗਰਮੀਆਂ ਦੀ ਸਾਜ਼ਿਸ਼ ’ਚ ਸ਼ਾਮਲ ਸੀ। ਪੁਲਸ ਨੇ ਲਖਨਊ ਸਥਿਤ ਏ. ਟੀ. ਐੱਸ. ਥਾਣੇ ’ਚ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।
ਆਫ਼ ਦਿ ਰਿਕਾਰਡ : ਮਾਇਆਵਤੀ ਦੀ ਬਸਪਾ ਦਾ ਸਵੈ-ਪ੍ਰੇਰਿਤ ਪਤਨ
NEXT STORY