ਨਵੀਂ ਦਿੱਲੀ - ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਨੇ ਅਨੁਸੂਚਿਤ ਜਾਤੀ (ਐੱਸ. ਸੀ.) ਅਤੇ ਅਨੁਸੂਚਿਤ ਜਨਜਾਤੀ (ਐੱਸ. ਟੀ.) ਦੇ ਵਿਦਿਆਰਥੀਆਂ ਲਈ 10ਵੀਂ ਅਤੇ 12ਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆ ਫੀਸ 'ਚ 24 ਗੁਣਾ ਵਾਧਾ ਕੀਤਾ ਹੈ। ਹੁਣ ਇਸ ਵਰਗ ਦੇ ਵਿਦਿਆਰਥੀਆਂ ਨੂੰ 50 ਰੁਪਏ ਦੀ ਬਜਾਏ 1200 ਰੁਪਏ ਦੀ ਫੀਸ ਦੇਣੀ ਹੋਵੇਗੀ। ਆਮ ਵਰਗ ਦੀ ਫੀਸ 'ਚ ਵੀ 2 ਗੁਣਾ ਵਾਧਾ ਕੀਤਾ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ 750 ਦੀ ਥਾਂ 'ਤੇ 1500 ਰੁਪਏ ਦੇਣੇ ਹੋਣਗੇ। 10ਵੀਂ ਬੋਰਡ ਦੀ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਨਵੀਂ ਕਲਾਸ 'ਚ ਅਤੇ 12ਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆ ਲਈ 11ਵੀਂ ਕਲਾਸ 'ਚ ਰਜਿਸ਼ਟ੍ਰੇਸ਼ਨ ਕਰਨਾ ਹੁੰਦਾ ਹੈ।
ਸੀ. ਬੀ. ਐੱਸ. ਈ. ਨੇ ਪਿਛਲੇ ਹਫਤੇ ਫੀਸ 'ਚ ਵਾਧੇ ਦੀ ਜਾਣਕਾਰੀ ਜਾਰੀ ਕੀਤੀ ਅਤੇ ਜਿਨ੍ਹਾਂ ਸਕੂਲਾਂ ਨੇ ਪੁਰਾਣੀ ਵਿਵਸਥਾ ਦੇ ਤਹਿਤ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਤੋਂ ਫੀਸ ਦਾ ਫਰਕ ਵਸੂਲਣ ਨੂੰ ਕਿਹਾ। ਅਧਿਕਾਰੀ ਨੇ ਦੱਸਿਆ ਕਿ 12ਵੀਂ ਬੋਰਡ ਪ੍ਰੀਖਿਆ 'ਚ ਹੋਰ ਵਿਸ਼ੇ ਲਈ ਐੱਸ. ਸੀ./ਐੱਸ. ਟੀ. ਵਿਦਿਆਰਥੀਆਂ ਨੂੰ 300 ਰੁਪਏ ਹੋਰ ਦੇਣੇ ਪੈਣਗੇ। ਪਹਿਲਾਂ ਹੋਰ ਵਿਸ਼ੇ ਲਈ ਇਨ੍ਹਾਂ ਵਰਗ ਦੇ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਸੀ। ਆਮ ਵਰਗ ਦੇ ਵਿਦਿਆਰਥੀਆਂ ਨੂੰ ਵੀ ਹੋਰ ਵਿਸ਼ੇ ਲਈ 150 ਰੁਪਏ ਦੀ ਬਜਾਏ ਹੁਣ 300 ਰੁਪਏ ਦੀ ਫੀਸ ਦੇਣੀ ਪਵੇਗੀ।
ਅਧਿਕਾਰੀ ਨੇ ਕਿਹਾ ਕਿ 100 ਫੀਸਦੀ ਦ੍ਰਿਸ਼ਟੀ ਤੋਂ ਪ੍ਰਭਾਵਿਤ ਵਿਦਿਆਰਥੀਆਂ ਨੂੰ ਸੀ. ਬੀ. ਐੱਸ. ਈ. ਪ੍ਰੀਖਿਆ ਫੀਸ ਤੋਂ ਛੋਟ ਦਿੱਤੀ ਗਈ ਹੈ। ਹਾਲਾਂਕਿ, ਜੋ ਵਿਦਿਆਰਥੀ ਆਖਰੀ ਤਰੀਕ ਤੋਂ ਪਹਿਲਾਂ ਨਵੀਂ ਦਰ ਮੁਤਾਬਕ ਫੀਸ ਜਮਾ ਨਹੀਂ ਕਰਨਗੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ 2019-20 ਦੀ ਪ੍ਰੀਖਿਆ 'ਚ ਬੈਠਣ ਦੀ ਇਜ਼ਾਜਤ ਨਹੀਂ ਹੋਵੇਗੀ। ਮਾਈਗ੍ਰੇਸ਼ਨ ਫੀਸ ਵੀ 150 ਰੁਪਏ ਤੋਂ ਵਧਾ ਕੇ 350 ਰੁਪਏ ਕਰ ਦਿੱਤੀ ਗਈ ਹੈ।
ਵਿਦੇਸ਼ ਸਥਿਤ ਸੀ. ਬੀ. ਐੱਸ. ਈ. ਦੇ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਹੁਣ 5 ਵਿਸ਼ਿਆਂ ਦੀ ਬੋਰਡ ਪ੍ਰੀਖਿਆ ਫੀਸ ਦੇ ਰੂਪ 'ਚ 10 ਹਜ਼ਾਰ ਰੁਪਏ ਦੇਣੇ ਪੈਣਗੇ। ਪਹਿਲਾਂ ਇਹ ਫੀਸ 5 ਹਜ਼ਾਰ ਰੁਪਏ ਸੀ। 12ਵੀਂ ਦੀ ਬੋਰਡ ਪ੍ਰੀਖਿਆ 'ਚ ਹੋਰ ਵਿਸ਼ੇ ਲਈ ਇਸ ਕਲਾਸ ਦੇ ਵਿਦਿਆਰਥੀਆਂ ਨੂੰ ਹੁਣ 1000 ਰੁਪਏ ਦੀ ਬਜਾਏ 2000 ਰੁਪਏ ਫੀਸ ਵੱਜੋਂ ਦੇਣੇ ਪੈਣਗੇ।
ਹੁਣ ਮੁੰਬਈ ਦੇ ਹੋਟਲ ਨੇ 2 ਉਬਲੇ ਅੰਡਿਆਂ ਲਈ ਗਾਹਕ ਨੂੰ ਠੋਕਿਆ 1700 ਦਾ ਬਿੱਲ
NEXT STORY