ਲੁਧਿਆਣਾ : ਸੀ. ਬੀ. ਐੱਸ. ਈ. ਵਲੋਂ ਸੋਮਵਾਰ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਇਕੱਠੇ ਹੀ ਐਲਾਨ ਕਰ ਦਿੱਤਾ ਗਿਆ। ਪੰਜਾਬ 'ਚ ਦੋਹਾਂ ਜਮਾਤਾਂ ਦੇ ਨਤੀਜਿਆਂ 'ਚੋਂ ਕੁੜੀਆਂ ਦੀ ਪਾਸ ਫ਼ੀਸਦੀ ਜ਼ਿਆਦਾ ਰਹੀ ਹੈ। ਫਿਲੌਰ ਦੀ 10ਵੀਂ ਜਮਾਤ ਦੀ ਵਿਦਿਆਰਥਣ ਦਿਵਿਆ ਅਹੂਜਾ ਨੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕਰਕੇ 100 ਫ਼ੀਸਦੀ ਅੰਕਾਂ ਨਾਲ ਪੂਰੇ ਭਾਰਤ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਅੰਮ੍ਰਿਤਸਰ ਦਾ ਏਕਮਦੀਪ ਸਿੰਘ 99.6 ਫ਼ੀਸਦੀ ਨੰਬਰਾਂ ਨਾਲ ਦੂਜੇ ਅਤੇ ਬਠਿੰਡਾ ਦਾ ਆਇਰਨ ਗੋਇਲ 99.6 ਫ਼ੀਸਦੀ ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ।
ਇਹ ਵੀ ਪੜ੍ਹੋ : ਭਿਆਨਕ ਗਰਮੀ 'ਚ ਖੜ੍ਹਾ ਹੋਇਆ ਨਵਾਂ ਸੰਕਟ, ਇਕ-ਦੂਜੇ ਨਾਲ ਲੜ ਰਹੇ ਲੋਕ, ਪੜ੍ਹੋ ਪੂਰੀ ਖ਼ਬਰ
90 ਫ਼ੀਸਦੀ ਤੋਂ ਵੱਧ 27 ਵਿਦਿਆਰਥੀ, 80 ਫ਼ੀਸਦੀ ਤੋਂ ਵੱਧ 67 ਵਿਦਿਆਰਥੀ ਅਤੇ 70 ਫ਼ੀਸਦੀ ਤੋਂ ਉੱਪਰ 97 ਵਿਦਿਆਰਥੀ ਰਹੇ। ਇਸੇ ਤਰ੍ਹਾਂ 12ਵੀਂ ਜਮਾਤ 'ਚ ਲੁਧਿਆਣਾ ਦੀ ਅਵਲੀਨ ਕੌਰ ਨੇ 99.2 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਲੰਧਰ ਦੀ ਸ਼ਾਂਭਵੀ 99.2 ਫ਼ੀਸਦੀ ਅੰਕਾਂ ਨਾਲ ਦੂਜੇ ਅਤੇ ਅੰਮ੍ਰਿਤਸਰ ਦਾ ਦਿਵਿਆਂਸ਼ 98.4 ਫ਼ੀਸਦੀ ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ।
ਇਹ ਵੀ ਪੜ੍ਹੋ : ਚੋਣਾਂ ਦੇ ਮੱਦੇਨਜ਼ਰ ਹਲਵਾਈ ਬਾਗੋ-ਬਾਗ, ਦਰਜੀਆਂ ਦੇ ਵੀ ਖਿੜ੍ਹੇ ਚਿਹਰੇ, ਆ ਰਹੇ ਆਰਡਰ ਤੇ ਆਰਡਰ
ਬੋਰਡ ਅਨੁਸਾਰ 12ਵੀਂ ਜਮਾਤ ’ਚ 1.16 ਲੱਖ ਵਿਦਿਆਰਥੀ 90 ਫ਼ੀਸਦੀ ਤੋਂ ਵੱਧ ਤੇ 24,068 ਵਿਦਿਆਰਥੀ 95 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਨ ’ਚ ਕਾਮਯਾਬ ਰਹੇ। 10ਵੀਂ ਜਮਾਤ ਦੇ 47 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ ਤੇ 2.12 ਲੱਖ ਤੋਂ ਵੱਧ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਬੋਰਡ ਮੁਤਾਬਕ ਪਿਛਲੇ ਸਾਲ 10ਵੀਂ ਜਮਾਤ ’ਚ 1.95 ਲੱਖ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ, ਜਦੋਂ ਕਿ 95 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 44,297 ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ 'ਚ ਵੱਡੀ ਵਾਰਦਾਤ, ਨਜਾਇਜ਼ ਸਬੰਧਾਂ ਦੇ ਸ਼ੱਕ 'ਚ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ
NEXT STORY