ਸ਼੍ਰੀਨਗਰ— ਚੈਂਪੀਅਨਸ ਟਰਾਫੀ 'ਚ ਜਿਸ ਸਮੇਂ ਪਾਕਿਸਤਾਨ ਨੇ ਭਾਰਤ ਨੂੰ ਹਰਾਇਆ ਤਾਂ ਉਸ ਸਮੇਂ ਕਸ਼ਮੀਰ ਘਾਟੀ ਦੇ ਨੌਜਵਾਨਾਂ 'ਚ ਖੁਸ਼ੀ ਦੀ ਲਹਿਰ ਦੌੜ ਪਈ ਅਤੇ ਉੱਥੇ ਜਸ਼ਨ ਦਾ ਮਹੌਲ ਦੇਖਿਆ ਗਿਆ। ਚੈਂਪੀਅਨਸ ਟਰਾਫੀ ਦੇ ਫਾਈਨਲ ਮੁਕਾਬਲੇ 'ਚ ਪਾਕਿਸਤਾਨ ਨੇ ਭਾਰਤ ਨੂੰ 180 ਦੌੜਾਂ ਨਾਲ ਰਹਾ ਕੇ ਖਿਤਾਬ 'ਤੇ ਕਬਜ਼ਾ ਕਰ ਲਿਆ।
ਕਸ਼ਮੀਰ ਘਾਟੀ 'ਚ ਕਈ ਜਗ੍ਹਾਂ 'ਤੇ ਨੌਜਵਾਨਾਂ ਨੇ ਜਸ਼ਨ ਮਨਾਉਦੇ ਹੋਏ ਪਟਾਕੇ ਵੀ ਚਲਾਏ ਅਤੇ ਢੋਲ ਵਜਾ ਕੇ ਡਾਂਸ ਕੀਤਾ। ਇੱਥੋਂ ਤਕ ਕਿ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਮਹਿਲਾਵਾਂ ਘਾਟੀ ਦੀਆਂ ਗਲੀਆਂ 'ਚ ਨਿਕਲੀਆਂ ਅਤੇ ਗੀਤ ਗਾ ਰਹੀਆਂ ਸਨ ਅਤੇ ਖੁਸ਼ੀਆਂ ਮਨਾਉਂਦੀਆਂ ਦੇਖੀਆਂ।

ਅਜਿਹੀਆਂ ਵੀ ਖਬਰਾਂ ਆ ਰਹੀਆਂ ਹਨ ਕਿ ਕੁਝ ਨੌਜਵਾਨਾਂ ਨੇ ਪਟਾਕਿਆਂ ਨੂੰ ਸੀ.ਆਰ.ਪੀ.ਐੱਫ. ਕੈਂਪ ਅਤੇ ਸਥਾਨਕ ਥਾਣਿਆਂ 'ਤੇ ਵੀ ਸਿੱਟਿਆ। ਰਿਪੋਰਟ ਦੇ ਮੁਤਾਬਿਕ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਨੌਜਵਾਨਾਂ ਦੇ ਹੰਗਾਮਾ, ਕੈਂਪ ਅਤੇ ਥਾਣਿਆਂ 'ਚ ਪਟਾਕੇ ਸਿੱਟਣ ਤੋਂ ਬਾਅਦ ਸੁਰੱਖਿਆਂ ਬੱਲਾਂ ਨੇ ਉਨ੍ਹਾਂ ਨੂੰ ਭਜਾਇਆ, ਜਿਸ 'ਚ 3 ਨੋਜਵਾਨ ਜ਼ਖਮੀ ਹੋਣ ਦੀ ਖਬਰ ਮਿਲੀ ਹੈ।
ਵੱਖਵਾਦੀ ਮੀਰਵਾਇਜ਼ ਨੂੰ ਗੰਭੀਰ ਨੇ ਦਿੱਤੀ ਸਲਾਹ ਕਿਹਾ...
NEXT STORY