ਨਵੀਂ ਦਿੱਲੀ— ਲੰਡਨ ਦੇ ਓਵਲ 'ਚ ਖੇਡੇ ਗਏ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੁਕਾਬਲੇ 'ਚ ਭਾਰਤ ਦੀ ਹਾਰ 'ਤੇ ਜਸ਼ਨ ਮਨਾਉਣ ਵਾਲੇ ਵੱਖਵਾਦੀ ਨੇਤਾ ਮੀਰਵਾਇਜ਼ ਉਮਰ ਵਾਰੂਖ ਨੂੰ ਕ੍ਰਿਕਟਰ ਗੌਤਮ ਗੰਭੀਰ ਨੇ ਸਲਾਹ ਦਿੱਤੀ ਹੈ। ਭਾਰਤ ਦੀ ਹਾਰ 'ਤੇ ਕਸ਼ਮੀਰ ਘਾਟੀ 'ਚ ਹੋਈ ਆਤਿਸ਼ਬਾਜ਼ੀ 'ਚ ਮੀਰਵਾਇਜ਼ ਦੇ ਸ਼ਾਮਲ ਹੋਣ ਦੀਆਂ ਤਸਵੀਰਾਂ ਸਾਹਮਣੇ ਆਉਣ ਅਤੇ ਪਾਕਿਸਤਾਨ ਨੂੰ ਵਧਾਈ ਵਾਲੇ ਟਵਿਟ ਤੋਂ ਬਾਅਦ ਕ੍ਰਿਕਟਰ ਗੌਤਮ ਗੰਭੀਰ ਨੇ ਟਵਿਟ ਕਰਕੇ ਮੀਰਵਾਇਜ਼ 'ਤੇ ਨਿਸ਼ਾਨਾ ਵਿਨ੍ਹਿਆ।
ਗੰਭੀਰ ਨੇ ਟਵਿਟ ਕੀਤਾ, ''ਇਕ ਸਲਾਹ ਹੈ ਮੀਰਵਾਇਜ਼, ਤੁਸੀਂ ਬਾਰਡਰ ਕਿਉਂ ਨਹੀਂ ਪਾਰ ਕਰ ਜਾਂਦੇ? ਉਥੇ ਤੁਹਾਨੂੰ ਵਧੀਆ ਪਟਾਕੇ (ਚਾਇਨੀਜ਼) ਮਿਲਦੇ, ਉਥੇ ਹੀ ਈਦ ਮਨਾਉਂਦੇ, ਸਾਮਾਨ ਪੈਕ ਕਰਨ 'ਚ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ।''
ਫਾਈਨਲ ਮੁਕਾਬਲੇ 'ਚ ਭਾਰਤ ਦੀ 180 ਦੌੜਾਂ ਨਾਲ ਹਾਰ 'ਤੇ ਕਸ਼ਮੀਰ ਘਾਟੀ 'ਚ ਪਟਾਕੇ ਚਲਾਏ ਗਏ ਅਤੇ ਆਤਿਸ਼ਬਾਜੀ ਕੀਤੀ ਗਈ। ਮੀਰਵਾਇਜ਼ ਵੀ ਇਸ ਆਤਿਸ਼ਬਾਜੀ ਦੀ ਜਸ਼ਨ 'ਚ ਸ਼ਾਮਲ ਹੋਏ। ਮੀਰਵਾਇਜ਼ ਨੇ ਟਵਿਟ 'ਤੇ ਲਿਖੇ ਗਏ ਆਪਣੇ ਸੁਨੇਹੇ 'ਚ ਕਿਹਾ ਕਿ ''ਚਾਰੇ ਪਾਸੇ ਆਤਿਸ਼ਬਾਜੀ ਹੋ ਰਹੀ ਹੈ। ਅਜਿਹਾ ਲੱਗ ਰਿਹਾ ਹੈ ਜਿਵੇ ਈਦ ਪਹਿਲਾਂ ਆ ਗਈ ਹੋਵੇ। ਵਧੀਆ ਖੇਡਣ ਵਾਲੀ ਟੀਮ ਹੀ ਜਿੱਤੀ। ਪਾਕਿਸਤਾਨ ਨੂੰ ਵਧਾਈ।''
ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਨੇ ਫਾਈਨਲ ਮੁਕਾਬਲੇ 'ਚ ਭਾਰਤ ਸਾਹਮਣੇ 50 ਓਵਰਾਂ 'ਚ 339 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਭਾਰਤੀ ਟੀਮ ਸਿਰਫ 158 ਦੌੜਾਂ 'ਤੇ ਢੇਰ ਹੋ ਗਈ। ਪਾਕਿਸਤਾਨ ਨੇ ਮੁਕਾਬਲਾ 180 ਦੌੜਾਂ ਨਾਲ ਜਿੱਤ ਲਿਆ।
ਰਿਸ਼ਵਤ ਲੈਣ ਦੇ ਮਾਮਲੇ 'ਚ ਫੌਜ ਦੇ ਕਰਨਲ ਸਮੇਤ 4 ਗ੍ਰਿਫਤਾਰ
NEXT STORY