ਅੰਬਾਲਾ — ਪੂਰਾ ਦੇਸ਼ ਜਿਥੇ ਈਦ ਦਾ ਤਿਊਹਾਰ ਮਨਾ ਰਿਹਾ ਹੈ ਉਸ ਦੇ ਨਾਲ ਹੀ ਇਸ ਪਾਵਨ ਮੌਕੇ 'ਤੇ ਵੀ ਕਸ਼ਮੀਰ 'ਚ ਪੱਥਰਬਾਜ਼ਾ ਦੀ ਇਸ ਹਰਕਤ 'ਤੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਟਵੀਟ ਕੀਤਾ ਕਿ ਅੱਜ ਕਸ਼ਮੀਰ 'ਚ ਪੱਥਰਬਾਜ਼ੀ ਦੀ ਈਦ ਮਨਾਈ ਗਈ। ਉਨ੍ਹਾਂ ਨੇ ਲਿਖਿਆ ਹੈ ਕਿ ਇਹ ਕਿਸ ਧਰਮ ਦੇ ਲੋਕ ਹਨ ਨਾਲ ਹੀ ਉਨ੍ਹਾਂ ਨੇ ਈਦ ਦੀ ਮੁਬਾਰਕਬਾਦ ਵੀ ਦਿੱਤੀ।

ਜ਼ਿਕਰਯੋਗ ਹੈ ਕਿ ਪੱਥਰਬਾਜ਼ਾ ਨੇ ਕਸ਼ਮੀਰ ਦੇ ਅਨੰਤਨਾਗ ਦੀ ਜੰਗਲਾਤਮੰਡੀ 'ਚ ਸੀਆਰਪੀਐਫ ਕੈਂਪ 'ਤੇ ਪੱਥਰਬਾਜ਼ੀ ਕੀਤੀ ਜਿਸ ਤੋਂ ਬਾਅਦ ਲੋਕਾਂ 'ਤੇ ਕਾਬੂ ਪਾਉਣ ਲਈ ਫੋਰਸ ਨੂੰ ਹੰਝੂ ਗੈਸ ਦੇ ਗੋਲੇ ਛੰਡਣੇ ਪਏ।
ਕਾਰ 'ਤੇ ਚੱਟਾਨ ਡਿੱਗੀ, 1 ਦੀ ਮੌਤ
NEXT STORY