ਨਵੀਂ ਦਿੱਲੀ (ਭਾਸ਼ਾ)— ਕੇਂਦਰ ਨੇ ਓਡੀਸ਼ਾ, ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ 'ਚ ਪਿਛਲੇ ਵਿੱਤੀ ਸਾਲ ਦੌਰਾਨ ਕੁਦਰਤੀ ਆਫਤਾਂ ਕਾਰਨ ਹੋਏ ਨੁਕਸਾਨ ਲਈ 4,432 ਕਰੋੜ ਰੁਪਏ ਤੋਂ ਵਧ ਮਦਦ ਰਾਸ਼ੀ ਜਾਰੀ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਾਲੀ ਉੱਚ ਪੱਧਰੀ ਕਮੇਟੀ ਨੇ ਸਾਲ 2018-19 ਦੌਰਾਨ ਚੱਕਰਵਾਤ ਫਾਨੀ ਕਾਰਨ ਹੋਏ ਨੁਕਸਾਨ ਲਈ ਓਡੀਸ਼ਾ ਨੂੰ 3338.22 ਕਰੋੜ ਰੁਪਏ, ਸੋਕੇ ਲਈ ਕਰਨਾਟਕ ਨੂੰ 1029.39 ਕਰੋੜ ਰੁਪਏ ਅਤੇ ਗੜੇਮਾਰੀ ਤੇ ਬਰਫ ਖਿਸਕਣ ਕਾਰਨ ਹੋਏ ਨੁਕਸਾਨ ਲਈ ਹਿਮਾਚਲ ਪ੍ਰਦੇਸ਼ ਨੂੰ 64.49 ਕਰੋੜ ਰੁਪਏ ਵਾਧੂ ਕੇਂਦਰੀ ਮਦਦ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਹੈ। ਇਕ ਬਿਆਨ ਵਿਚ ਕਿਹਾ ਗਿਆ ਕਿ ਇਹ ਰਾਸ਼ੀ ਰਾਸ਼ਟਰੀ ਆਫਤ ਮੋਚਨ ਫੰਡ (ਐੱਨ. ਡੀ. ਆਰ. ਐੱਫ.) ਨੂੰ ਦਿੱਤੀ ਜਾਵੇਗੀ।

ਗ੍ਰਿਫਤਾਰ ਹੋ ਸਕਦੇ ਹਨ ਚਿਦਾਂਬਰਮ, INX ਕੇਸ 'ਚ ਪੇਸ਼ਗੀ ਜ਼ਮਾਨਤ ਅਰਜ਼ੀ ਖਾਰਜ
NEXT STORY