ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਮਣੀਪੁਰ 'ਚ ਮੁੜ ਤੋਂ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਤੋਂ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦੇ ਸੀਨੀਅਰ ਅਧਿਕਾਰੀ ਰਾਕੇਸ਼ ਬਲਵਾਲ ਨੂੰ ਪੂਰਬ-ਉੱਤਰ ਰਾਜ 'ਚ ਭੇਜਿਆ ਹੈ। ਸ਼੍ਰੀਨਗਰ ਦੇ ਸੀਨੀਅਰ ਸੁਪਰਡੈਂਟ ਰਾਕੇਸ਼ ਬਲਵਾਲ ਦਾ ਉਨ੍ਹਾਂ ਦੇ ਮੂਲ ਕਾਡਰ ਮਣੀਪੁਰ 'ਚ ਤਬਾਦਲਾ ਕੀਤਾ ਗਿਆ ਹੈ, ਜਿੱਥੇ ਪਿਛਲੇ ਕੁਝ ਮਹੀਨਿਆਂ ਤੋਂ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਮਣੀਪੁਰ ਕਾਡਰ ਦੇ 2012 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਪ੍ਰਦੇਸ਼-ਗੋਆ-ਮਿਜ਼ੋਰਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ (ਏ.ਜੀ.ਐੱਮ.ਯੂ.ਟੀ.) ਕਾਡਰ ਤੋਂ ਆਈ.ਪੀ.ਐੱਸ. ਰਾਕੇਸ਼ ਬਲਵਾਲ ਦੇ ਸਮੇਂ ਤੋਂ ਪਹਿਲੇ ਉਨ੍ਹਾਂ ਦੇ ਕਾਡਰ 'ਚ ਤਬਾਦਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।''
ਇਹ ਵੀ ਪੜ੍ਹੋ : ਮਣੀਪੁਰ: ਇੰਫਾਲ 'ਚ ਹਿੰਸਕ ਪ੍ਰਦਰਸ਼ਨ ਜਾਰੀ, ਪ੍ਰਦਰਸ਼ਨਕਾਰੀਆਂ ਵੱਲੋਂ DC ਦਫ਼ਤਰ 'ਚ ਭੰਨ-ਤੋੜ
ਸ਼੍ਰੀਨਗਰ ਐੱਸ.ਐੱਸ.ਪੀ. ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਬਲਵਾਲ ਪ੍ਰਤੀਨਿਯੁਕਤੀ ਦੇ ਆਧਾਰ 'ਤੇ ਸਾਢੇ ਤਿੰਨ ਸਾਲ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) 'ਚ ਪੁਲਸ ਸੁਪਰਡੈਂਟ ਰਹੇ। ਉਹ 2019 ਦੇ ਪੁਲਵਾਮਾ ਅੱਤਵਾਦੀ ਹਮਲੇ ਦੀ ਜਾਂਚ ਕਰਨ ਵਾਲੇ ਦਲ ਵੀ ਹਿੱਸਾ ਸਨ। ਇਸੇ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ 40 ਜਵਾਨਾਂ ਦੀ ਮੌਤ ਹੋ ਗਈ ਸੀ। ਮਣੀਪੁਰ 'ਚ ਅਨੁਸੂਚਿਤ ਜਨਜਾਤੀ (ਐੱਸ.ਟੀ.) ਦਾ ਦਰਜਾ ਦੇਣ ਦੀ ਮੇਇਤੀ ਭਾਈਚਾਰੇ ਦੀ ਮੰਗ ਦੇ ਵਿਰੋਧ 'ਚ ਪਰਬਤੀ ਜ਼ਿਲ੍ਹਿਆਂ 'ਚ ਜਨਜਾਤੀ ਇਕਜੁਟਤਾ ਮਾਰਚ ਤੋਂ ਬਾਅਦ 3 ਮਈ ਨੰ ਰਾਜ 'ਚ ਜਾਤੀ ਹਿੰਸਾ ਭੜਕ ਗਈ ਸੀ। ਹਿੰਸਾ ਦੀਆਂ ਘਟਨਾਵਾਂ 'ਚ ਹੁਣ ਤੱਕ 180 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਮਣੀਪੁਰ ਦੀ ਰਾਜਧਾਨੀ ਇੰਫਾਲ 'ਚ ਵਿਦਿਆਰਥੀਆਂ ਦੀ ਅਗਵਾਈ 'ਚ ਹਿੰਸਾ ਮੰਗਲਵਾਰ ਨੂੰ ਉਦੋਂ ਮੁੜ ਸ਼ੁਰੂ ਹੋਈ ਜਦੋਂ ਜੁਲਾਈ ਤੋਂ ਲਾਪਤਾ 2 ਵਿਦਿਆਰਥੀਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਈਆਂ। ਮਣੀਪੁਰ 'ਚ ਵੀਰਵਾਰ ਸਵੇਰੇ ਵੀ ਹਿੰਸਕ ਪ੍ਰਦਰਸ਼ਨ ਜਾਰੀ ਰਿਹਾ ਅਤੇ ਇੰਫਾਲ ਵੈਸਟ 'ਚ ਇਕ ਭੀੜ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ਭੰਨ-ਤੋੜ ਕੀਤੀ ਅਤੇ 2 ਵਾਹਨਾਂ 'ਚ ਅੱਗ ਲਗਾ ਦਿੱਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੱਧ ਪ੍ਰਦੇਸ਼ 'ਚ 12 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਹੋਣ 'ਤੇ ਭੜਕੇ ਰਾਹੁਲ, ਕਿਹਾ- ਪੂਰਾ ਦੇਸ਼ ਸ਼ਰਮਸਾਰ ਹੈ
NEXT STORY