ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਹਵਾਈ ਅੱਡਿਆਂ ਅਤੇ ਹੋਰ ਮਹੱਤਵਪੂਰਨ ਅਦਾਰਿਆਂ ’ਤੇ ਫੋਰਸ ਦੀ ਵਧਦੀ ਤਾਇਨਾਤੀ ਦੇ ਮੱਦੇਨਜ਼ਰ ਸੀ. ਆਈ. ਐੱਸ. ਐੱਫ. (ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ) ਵਿਚ 1,000 ਤੋਂ ਵੱਧ ਕਰਮਚਾਰੀਆਂ ਦੀ ਪਹਿਲੀ ਮਹਿਲਾ ਰਿਜ਼ਰਵ ਬਟਾਲੀਅਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਯੂਨਿਟ ਦਾ ਗਠਨ ਫੋਰਸ ਦੀ ਪ੍ਰਵਾਨਿਤ ਮੈਨਪਾਵਰ ਵਿਚੋਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!
ਉਨ੍ਹਾਂ ਕਿਹਾ ਕਿ ਸੀ. ਆਈ. ਐੱਸ. ਐੱਫ. ਵਿਚ ਲੱਗਭਗ 2 ਲੱਖ ਪ੍ਰਵਾਨਿਤ ਕਰਮਚਾਰੀ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ ਇਸ ਹਫ਼ਤੇ ਇਕ ਪ੍ਰਵਾਨਗੀ ਹੁਕਮ ਜਾਰੀ ਕੀਤਾ, ਜਿਸ ਵਿਚ ਇਕ ਸੀਨੀਅਰ ਕਮਾਂਡੈਂਟ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿਚ ਕੁੱਲ 1,025 ਕਰਮਚਾਰੀਆਂ ਦੇ ਨਾਲ ਫੋਰਸ ਵਿਚ ਇਕ ਵਿਸ਼ੇਸ਼ ਮਹਿਲਾ ਰਿਜ਼ਰਵ ਯੂਨਿਟ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਵੇਲੇ ਸੀ.ਆਈ.ਐੱਸ.ਐੱਫ. ਅਧੀਨ 12 ਰਿਜ਼ਰਵ ਬਟਾਲੀਅਨਾਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝੂਲਾ ਝੂਲਦੇ ਸਮੇਂ ਕੁੜੀ ਨਾਲ ਵਾਪਰ ਗਿਆ ਹਾਦਸਾ, ਖੋਪੜੀ ਤੋਂ ਵੱਖ ਹੋ ਗਏ ਵਾਲ
NEXT STORY