ਜੰਮੂ (ਨਿਸ਼ਚੇ) - ਜੰਮੂ ਦੇ ਕੋਟ ਭਲਵਾਲ ’ਚ ਸਥਿਤ ਸੈਂਟਰਲ ਜੇਲ੍ਹ ’ਚ ਬੰਦ ਇਕ ਪਾਕਿਸਤਾਨੀ ਕੈਦੀ ਦੀ ਐਤਵਾਰ ਨੂੰ ਭੇਤਭਰੇ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਾਹੀਨ ਇਮਰਾਨ (36) ਉਰਫ਼ ਮਲੰਗ ਨਿਵਾਸੀ ਸਲੀਮ ਜ਼ਿਲ੍ਹਾ ਸੰਗੂੜਾ, ਪੰਜਾਬ ਪਾਕਿਸਤਾਨ ਮੌਜੂਦਾ ਸਮੇਂ ਕੋਟ ਭਲਵਾਲ ਜੇਲ੍ਹ (ਜੰਮੂ) ਵਜੋਂ ਕੀਤੀ ਗਈ ਹੈ। ਘਰੋਟਾ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ ; ਹਵਾ ਵਿਚਾਲੇ 'ਗ਼ਾਇਬ' ਹੋ ਗਿਆ ਜਹਾਜ਼ ! ਹਾਲੇ ਤੱਕ ਨਹੀਂ ਲੱਗੀ ਕੋਈ ਉੱਘ-ਸੁੱਘ
ਜਾਣਕਾਰੀ ਅਨੁਸਾਰ ਸ਼ਾਹੀਦ ਇਮਰਾਨ ਖ਼ਿਲਾਫ਼ ਸਤਵਾਰੀ ਪੁਲਸ ਸਟੇਸ਼ਨ ’ਚ 14 (ਏ) ਵਿਦੇਸ਼ੀ ਕਾਨੂੰਨ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਸੀ, ਜਿਸ ਕਾਰਨ ਉਸ ਨੂੰ ਸੈਂਟਰਲ ਜੇਲ੍ਹ ਕੋਟ ਭਲਵਾਲ ’ਚ ਭੇਜਿਆ ਗਿਆ ਸੀ। ਐਤਵਾਰ ਸ਼ਾਮ ਨੂੰ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਉਸ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਮ੍ਰਿਤਕ ਦੇ ਗਲੇ ’ਚ ਫਾਹੇ ਦੇ ਨਿਸ਼ਾਨ ਪਾਏ ਗਏ, ਸ਼ੁਰੂਆਤੀ ਜਾਂਚ ਤੋਂ ਆਤਮਹੱਤਿਆ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਘਰੋਟਾ ਪੁਲਸ ਨੇ ਜਾਂਚ ਸ਼ੁਰੂ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਜੀ. ਐੱਮ. ਸੀ. ਦੇ ਮੁਰਦਾਘਰ ’ਚ ਰਖਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਾਨੂੰ ਲਾੜੀ ਲੱਭ ਦਿਓ CM ਸਾਹਿਬ...! ਕਰਨਾਟਕ ਦੇ ਅਣਵਿਆਹੇ ਕਿਸਾਨਾਂ ਨੇ ਕਰ 'ਤੀ ਅਨੋਖੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਿਆਨੇਸ਼ ਕੁਮਾਰ ਦੇ ਅਸਤੀਫ਼ੇ 'ਤੇ ਦਿੱਲੀ 'ਚ ਹੰਗਾਮਾ: ਜੰਤਰ-ਮੰਤਰ 'ਤੇ ਬੈਰੀਕੇਡ ਤੋੜੇ, 15 ਪੁਲਸ ਮੁਲਾਜ਼ਮ ਜ਼ਖਮੀ
NEXT STORY