ਨਵੀਂ ਦਿੱਲੀ– ਐੱਫ.ਐੱਮ. ਰੇਡੀਓ ’ਤੇ ਹੁਣ ਨਸ਼ੀਲੇ ਪਦਾਰਥਾਂ ਸਮੇਤ ਇਨ੍ਹਾਂ ਨੂੰ ਪ੍ਰਮੋਟ ਕਰਨ ਵਾਲੇ ਕੰਟੈਂਟ ਨਾਲ ਸੰਬੰਧਿਤ ਗਾਣੇ ਨਹੀਂ ਸੁਣਾਈ ਦੇਣਗੇ। ਦਰਅਸਲ, ਕੇਂਦਰ ਸਰਕਾਰ ਨੇ ਐੱਫ.ਐੱਮ. ਰੇਡੀਓ ਚੈਨਲਾਂ ਨੂੰ ਨਸ਼ੇ ਨੂੰ ਉਤਸ਼ਾਹ ਦੇਣ ਵਾਲੇ ਗਾਣਿਆਂ ਜਾਂ ਹੋਰ ਕੰਟੈਂਟ ਪੇਸ਼ ਨਾ ਕਰਨ ਲਈ ਚਿਤਾਵਨੀ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਐੱਫ.ਐੱਮ. ਰੇਡੀਓ ਚੈਨਲਾਂ ਨੂੰ ਇਸ ਲਈ ਨਿਰਦੇਸ਼ ਵੀ ਜਾਰੀ ਕੀਰ ਦਿੱਤੇ ਹਨ। ਮੰਤਰਾਲਾ ਨੇ ਆਪਣੇ ਨਿਰਦੇਸ਼ ’ਚ ਕਿਹਾ ਹੈ ਕਿ ਤੈਅ ਨਿਯਮਾਂ ਅਤੇ ਸ਼ਰਤਾਂ ਦਾ ਸਖ਼ਤਮੀ ਨਾਲ ਪਾਲਨ ਕਰੋ ਅਤੇ ਸ਼ਰਾਬ, ਡਰੱਗ, ਗਨ-ਕਲਚਰ ਸਮੇਤ ਅਸਮਾਜਿਕ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਵਾਲੇ ਕਿਸੇ ਵੀ ਕੰਟੈਂਟ ਦਾ ਪ੍ਰਸਾਰਣ ਨਾ ਕਰੋ।
ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਕਿਸੇ ਵੀ ਪ੍ਰਕਾਰ ਦਾ ਉਲੰਘਣ ਹੋਣ ’ਤੇ ਗ੍ਰਾਂਟ ਆਫ ਪਰਮਿਸ਼ਨ ਐਗ੍ਰੀਮੈਂਟ (ਜੀ.ਓ.ਪੀ.ਏ.) ਅਤੇ ਮਾਈਗ੍ਰੇਸ਼ਨ ਗ੍ਰਾਂਟ ਆਫ ਪਰਮਿਸ਼ਨ ਐਗ੍ਰੀਮੈਂਟ (ਐੱਮ.ਜੀ.ਓ.ਪੀ.ਏ.) ’ਚ ਤੈਅ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਉਚਿਤ ਮੰਨੀ ਜਾਣ ਵਾਲੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਮੰਤਰਾਲਾ ਨੇ ਕੁਝ ਐੱਫ.ਐੱਮ. ਚੈਨਲਾਂ ਦੁਆਰਾ ਸ਼ਰਾਬ, ਡਰੱਗ, ਹਥਿਆਰ, ਗੈਂਗਸਟਰ ਅਤੇ ਬੰਦੂਕ ਸੱਭਿਆਚਾਰ ਦਾ ਮਹਿਮਾਮੰਡਨ ਕਰਨ ਵਾਲੇ ਗਾਣਿਆਂ ਜਾਂ ਪ੍ਰਸਾਰਣ ਸਮੱਗਰੀ ਚਲਾਉਂਦੇ ਪਾਇਆ ਸੀ, ਜਿਸ ਤੋਂ ਬਾਅਦ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿਆਇਕ ਨੋਟ ਲਿਆ ਸੀ ਕਿ ਅਜਿਹੀ ਸਮੱਗਰੀ ਨਵੀਂ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਗਨ-ਗਲਚਰ ਨੂੰ ਜਨਮ ਦਿੰਦੀ ਹੈ।
ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਅਜਿਹੀ ਸਮੱਗਰੀ ਆਕਾਸ਼ਵਾਣੀ ਪ੍ਰੋਗਰਾਮ ਦਾ ਉਲੰਘਣ ਕਰਦੀ ਹੈ ਅਤੇ ਕੇਂਦਰ ਸਰਕਾਰ ਨੂੰ ਮਨਜ਼ੂਰੀ ਦੇ ਨਿਲੰਬਨ ਅਤੇ ਪ੍ਰਸਾਰਣ ’ਤੇ ਰੋਕ ਲਗਾਉਣ ਲਈ ਪਾਬੰਦੀ ਲਗਾਉਣ ਦਾ ਅਧਿਕਾਰ ਹੈ।
ਜੰਮੂ ’ਚ 300 ਫੁੱਟ ਡੂੰਘੀ ਖੱਡ ’ਚ ਡਿੱਗੀ ਗੱਡੀ, ਮਾਂ-ਪੁੱਤ ਸਣੇ 3 ਲੋਕਾਂ ਦੀ ਮੌਤ
NEXT STORY