ਨਵੀਂ ਦਿੱਲੀ- ਆਮ ਆਦਮੀ ਪਾਰਟੀ ਨੂੰ ਨਵਾਂ ਦਫ਼ਤਰ ਮਿਲ ਗਿਆ ਹੈ। ਹੈੱਡਕੁਆਰਟਰ ਲਈ ਪਾਰਟੀ ਨੂੰ ਨਵੀਂ ਥਾਂ ਅਲਾਟ ਕਰ ਦਿੱਤੀ ਗਈ ਹੈ। ਪਾਰਟੀ ਦਾ ਨਵਾਂ ਪਤਾ ਹੁਣ ਰਵੀਸ਼ੰਕਰ ਸ਼ੁਕਲਾ ਲੇਨ, ਨਵੀਂ ਦਿੱਲੀ ਹੋਵੇਗਾ। ਫ਼ਿਲਹਾਲ ਪਾਰਟੀ ਦਾ ਹੈੱਡਕੁਆਰਟਰ 206, ਰਾਊਜ਼ ਐਵੇਨਿਊ, ਨਵੀਂ ਦਿੱਲੀ ਵਿਚ ਹੈ। ਆਮ ਆਦਮੀ ਪਾਰਟੀ ਦਾ ਦਫ਼ਤਰ ਅਜੇ ਜਿਸ ਥਾਂ 'ਤੇ ਹੈ, ਉਸ ਥਾਂ 'ਤੇ ਰਾਊਜ਼ ਐਵੇਨਿਊ ਕੋਰਟ ਦਾ ਵਿਸਥਾਰ ਹੋਣਾ ਹੈ। ਇਸ ਲਈ ਪਾਰਟੀ ਨੂੰ ਇਹ ਦਫ਼ਤਰ ਖਾਲੀ ਕਰਨ ਲਈ ਕਿਹਾ ਗਿਆ ਸੀ। ਆਮ ਆਦਮੀ ਪਾਰਟੀ ਦੀ ਅਪੀਲ 'ਤੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਸੈਂਟਰਲ ਦਿੱਲੀ ਵਿਚ ਉਨ੍ਹਾਂ ਨੂੰ ਦਫ਼ਤਰ ਅਲਾਟ ਕੀਤਾ ਜਾਵੇ। ਅਦਾਲਤ ਦੇ ਨਿਰਦੇਸ਼ ਮੁਤਾਬਕ ਕੇਂਦਰ ਸਰਕਾਰ ਨੇ ਆਮ ਆਦਮੀ ਪਾਰਟੀ ਨੂੰ ਦਫ਼ਤਰ ਅਲਾਟ ਕਰ ਦਿੱਤਾ ਹੈ।
ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਸੀ ਕਿ ਜਦੋਂ ਸਾਰੀਆਂ ਪਾਰਟੀਆਂ ਦਾ ਦਫ਼ਤਰ ਸੈਂਟਰਲ ਦਿੱਲੀ ਵਿਚ ਹੈ ਤਾਂ ਆਮ ਆਦਮੀ ਪਾਰਟੀ ਨੂੰ ਸੈਂਟਰਲ ਦਿੱਲੀ 'ਚ ਦਫ਼ਤਰ ਕਿਉਂ ਨਹੀਂ ਦੇ ਸਕਦੇ? ਅਦਾਲਤ ਦੇ ਨਿਰਦੇਸ਼ 'ਤੇ ਕੇਂਦਰ ਸਰਕਾਰ ਨੇ ਆਮ ਆਦਮੀ ਪਾਰਟੀ ਨੂੰ ਦਫ਼ਤਰ ਅਲਾਟ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੂੰ ਮੌਜੂਦਾ ਦਫ਼ਤਰ 10 ਅਗਸਤ ਤੱਕ ਖਾਲੀ ਕਰਨਾ ਹੋਵੇਗਾ। ਡੈੱਡਲਾਈਨ ਤੋਂ ਪਹਿਲਾਂ ਦਫ਼ਤਰ ਨਵੀਂ ਥਾਂ ਸ਼ਿਫਟ ਕਰਨਾ ਹੋਵੇਗਾ, ਜਿਸ ਮਗਰੋਂ ਆਮ ਆਦਮੀ ਪਾਰਟੀ ਦਫ਼ਤਰ ਦਾ ਪਤਾ ਬਦਲ ਜਾਵੇਗਾ।
PM ਮੋਦੀ 25ਵੇਂ ਵਿਜੇ ਦਿਵਸ 'ਤੇ ਜਾਣਗੇ ਕਾਰਗਿਲ, ਸ਼ਹੀਦ ਜਵਾਨਾਂ ਨੂੰ ਕਰਨਗੇ ਨਮਨ
NEXT STORY