ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨ ਜਥੇਬੰਦੀਆਂ ਵਲੋਂ ਐਲਾਨ 'ਚੱਕਾ ਜਾਮ' ਦਾ ਸਮਰਥਨ ਕੀਤਾ ਹੈ। ਰਾਹੁਲ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਅੰਨਦਾਤਾ ਦਾ ਸ਼ਾਂਤੀਪੂਰਨ ਸੱਤਿਆਗ੍ਰਹਿ ਦੇਸ਼ਹਿੱਤ 'ਚ ਹੈ- ਇਹ ਤਿੰਨ ਕਾਨੂੰਨ ਸਿਰਫ਼ ਕਿਸਾਨ-ਮਜ਼ਦੂਰ ਲਈ ਹੀ ਨਹੀਂ, ਜਨਤਾ ਅਤੇ ਦੇਸ਼ ਲਈ ਵੀ ਖ਼ਤਰਨਾਕ ਹਨ। ਪੂਰਨ ਸਮਰਥਨ!'' ਇਸ ਤੋਂ ਪਹਿਲਾਂ ਰਾਹੁਲ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਵੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਦੇਸ਼ ਅਤੇ ਘਰ, ਦੋਹਾਂ ਦਾ ਬਜਟ ਵਿਗਾੜ ਦਿੱਤਾ ਹੈ। ਉੱਥੇ ਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਇਕ ਟਵੀਟ ਕਰ ਕੇ ਸਰਕਾਰ ਨੂੰ ਸਵਾਲ ਕੀਤਾ,''ਕਿਉਂ ਡਰਾਉਂਦੇ ਹੋ ਡਰ ਦੀ ਦੀਵਾਰ ਨਾਲ?'' ਪ੍ਰਿਯੰਕਾ ਨੇ ਆਪਣੇ ਇਸ ਟਵੀਟ 'ਚ ਇਕ ਫ਼ੋਟੋ ਵੀ ਸ਼ੇਅਰ ਕੀਤੀ ਹੈ, ਜਿਸ 'ਚ ਦਿੱਲੀ ਦੀ ਸਰਹੱਦ 'ਤੇ ਬੈਰੀਕੇਡਿੰਗ ਦਿਖਾਈ ਗਈ ਹੈ।
ਇਹ ਵੀ ਪੜ੍ਹੋ : ਚੱਕਾ ਜਾਮ ਨੂੰ ਲੈ ਕੇ ਦਿੱਲੀ ਪੁਲਸ ਨੇ ਵਧਾਈ ਸੁਰੱਖਿਆ, ਤਾਇਨਾਤ ਕੀਤੇ 50 ਹਜ਼ਾਰ ਜਵਾਨ
ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ ਸ਼ਨੀਵਾਰ ਨੂੰ 'ਚੱਕਾ ਜਾਮ' ਦੀ ਅਪੀਲ ਕੀਤੀ ਹੈ। ਕਿਸਾਨ ਆਗੂਆਂ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ 6 ਫਰਵਰੀ ਦੀ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਸੜਕਾਂ ਨੂੰ ਜਾਮ ਕਰਨਗੇ। ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਦਿੱਲੀ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ 'ਚ ਸ਼ਨੀਵਾਰ ਨੂੰ ਚੱਕਾ ਜਾਮ ਦੌਰਾਨ ਮਾਰਗਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ। ਕਿਸਾਨ ਦੇਸ਼ ਦੇ ਹੋਰ ਹਿੱਸਿਆਂ 'ਚ ਸ਼ਾਂਤੀਪੂਰਨ ਤਰੀਕੇ ਨਾਲ ਤਿੰਨ ਘੰਟਿਆਂ ਲਈ ਰਾਸ਼ਟਰੀ ਅਤੇ ਰਾਜ ਰਾਜਮਾਰਗਾਂ ਨੂੰ ਰੋਕਣਗੇ।
ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਦੇ ਐਲਾਨ 'ਤੇ 'ਚੱਕਾ ਜਾਮ', ਪੰਜਾਬ ਤੋਂ ਰਾਜਸਥਾਨ ਤੱਕ ਰੋਕੇ ਰਸਤੇ
PM ਦੇ ਬਿਆਨ 'ਤੇ ਸ਼ਿਵ ਸੈਨਾ ਦਾ ਪਲਟਵਾਰ, ਲਾਲ ਕਿਲ੍ਹੇ 'ਚ ਨਹੀਂ ਹੋਇਆ ਤਿਰੰਗੇ ਦਾ ਅਪਮਾਨ
NEXT STORY