ਜੈਤੋ, (ਪਰਾਸ਼ਰ)- ਪ੍ਰਸਿੱਧ ਜੋਤਸ਼ੀ ਮਰਹੂਮ ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਵਿਦਿਆਲੰਕਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ 18 ਸਤੰਬਰ ਨੂੰ ਖੰਡਗ੍ਰਾਸ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਇਹ ਭਾਰਤੀ ਸਮੇਂ ਅਨੁਸਾਰ ਸਵੇਰੇ 7.43 ਵਜੇ ਸ਼ੁਰੂ ਹੋਵੇਗਾ ਅਤੇ 8.46 ’ਤੇ ਖਤਮ ਹੋਵੇਗਾ।
ਇਹ ਗ੍ਰਹਿਣ ਯੂਰਪ, ਆਸਟ੍ਰੇਲੀਆ, ਅਫਰੀਕਾ, ਪ੍ਰਸ਼ਾਂਤ ਮਹਾਸਾਗਰ, ਐਟਲਾਂਟਿਕ, ਆਰਕਟਿਕ ਅਤੇ ਉੱਤਰ-ਪੱਛਮੀ ਅਮਰੀਕਾ ਆਦਿ ਦੇਸ਼ਾਂ ’ਚ ਦਿਖਾਈ ਦੇਵੇਗਾ।
ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਗ੍ਰਹਿਣ ਭਾਰਤ ’ਚ ਦਿਖਾਈ ਨਹੀਂ ਦੇਵੇਗਾ, ਇਸ ਲਈ ਇਸ ਦਾ ਕੋਈ ਧਾਰਮਿਕ ਮਹੱਤਵ ਨਹੀਂ ਹੈ ਅਤੇ ਇਸ ਦਾ ਸੂਤਕ ਕਾਲ ਵੀ ਲਾਗੂ ਨਹੀਂ ਹੋਵੇਗਾ।
ਵਿਦਿਆਰਥੀ ਦੇਣ ਧਿਆਨ ; CBSE ਨੇ ਕੀਤਾ ਵੱਡਾ ਬਦਲਾਅ, ਹੁਣ ਹੋਈ ਕੋਈ ਵੀ ਗ਼ਲਤੀ ਤਾਂ ਨਹੀਂ ਹੋਵੇਗੀ ਠੀਕ
NEXT STORY