ਚੇਨਈ- ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਨੇਤਾ ਐੱਨ. ਚੰਦਰਬਾਬੂ ਨਾਇਡੂ ਦੀ ਗ੍ਰਿਫ਼ਤਾਰੀ ਮਗਰੋਂ ਤਾਮਿਲਨਾਡੂ ਸੂਬਾਈ ਟਰਾਂਸਪੋਰਟ ਨਿਗਮ ਦੀ ਅੰਤਰਰਾਜੀ ਬੱਸਾਂ ਨੂੰ ਕੁਝ ਦੇਰ ਲਈ ਆਂਧਰਾ ਪ੍ਰਦੇਸ਼ ਸਰਹੱਦ 'ਤੇ ਰੋਕਿਆ ਗਿਆ ਪਰ ਬਾਅਦ ਵਿਚ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦੀ ਗ੍ਰਿਫ਼ਤਾਰੀ 'ਤੇ ਪ੍ਰਤੀਕਿਰਿਆ ਕਾਰਨ ਸਰਹੱਦ ਜਾਂਚ ਚੌਕੀਆਂ 'ਤੇ ਕੁਝ ਬੱਸਾਂ ਨੂੰ ਰੋਕਿਆ ਗਿਆ, ਜਿਸ ਕਾਰਨ ਸਵੇਰੇ-ਸਵੇਰੇ ਤਿਰੁਪਤੀ ਜਾਣ ਵਾਲੇ ਯਾਤਰੀ ਅਤੇ ਤੀਰਥ ਯਾਤਰੀ ਕਰੀਬ 3 ਘੰਟੇ ਤੱਕ ਤਿਰੁਤਨੀ 'ਚ ਫਸੇ ਰਹੇ।
ਇਹ ਵੀ ਪੜ੍ਹੋ- ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ
ਸੂਬਾਈ ਟਰਾਂਸਪੋਰਟ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੱਸਾਂ ਨੂੰ ਸਵੇਰੇ 7 ਵਜੇ ਤੋਂ 2-3 ਘੰਟਿਆਂ ਲਈ ਰੋਕਿਆ ਗਿਆ, ਕਿਉਂਕਿ ਅਸੀਂ ਯਾਤਰੀਆਂ ਦੀ ਜਾਨ ਜ਼ੋਖਮ 'ਚ ਨਹੀਂ ਪਾਉਣਾ ਚਾਹੁੰਦੇ ਸੀ ਅਤੇ ਵਾਹਨਾਂ ਨੂੰ ਵੀ ਕਿਸੇ ਤਰ੍ਹਾਂ ਨੁਕਸਾਨ ਨਹੀਂ ਪਹੁੰਚਣ ਦੇਣਾ ਚਾਹੁੰਦੇ ਸੀ। ਸੇਵਾਵਾਂ ਨੂੰ ਸਵੇਰੇ 10 ਵਜੇ ਮਗਰੋਂ ਹੌਲੀ-ਹੌਲੀ ਬਹਾਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- G20 'ਚ ਸ਼ਾਮਲ ਹੋਇਆ ਅਫ਼ਰੀਕੀ ਸੰਘ, ਮੈਂਬਰ ਦੇਸ਼ਾਂ ਨੇ ਤਾੜੀਆਂ ਨਾਲ PM ਮੋਦੀ ਦਾ ਪ੍ਰਸਤਾਵ ਕੀਤਾ ਸਵੀਕਾਰ
ਨੌਕਰੀ ਲਈ ਗੁਆਂਢੀ ਸੂਬੇ ਜਾਣ ਵਾਲੇ ਲੋਕਾਂ ਨੂੰ ਆਪਣੇ ਕੰਮ ਵਾਲੀਆਂ ਥਾਵਾਂ ਤੱਕ ਪਹੁੰਚਣ ਲਈ ਆਟੋ ਦਾ ਸਹਾਰਾ ਲੈਣਾ ਪਵੇਗਾ। ਇਸ ਸਬੰਧ ਵਿਚ ਇਕ ਸੁਰੱਖਿਆ ਗਾਰਡ ਨੇ ਕਿਹਾ ਕਿ ਮੈਨੂੰ ਸਵੇਰੇ 7 ਵਜੇ ਤੱਕ ਉਡੀਕ ਕਰਨੀ ਪਈ ਕਿਉਂਕਿ ਆਂਧਰਾ ਪ੍ਰਦੇਸ਼ ਲਈ ਕੋਈ ਬੱਸ ਨਹੀਂ ਚੱਲੀ। ਮੈਨੂੰ ਆਪਣੇ ਦਫ਼ਤਰ ਪਹੁੰਚਣ ਲਈ ਆਟੋ ਵਿਚ ਬੈਠਣਾ ਪਿਆ। ਆਂਧਰਾ ਪ੍ਰਦੇਸ਼ ਜਾਣ ਵਾਲੀਆਂ ਬੱਸਾਂ ਨੂੰ ਤਾਮਿਲਨਾਡੂ ਸਰਹੱਦ ਉਥੂਕੋਟਈ, ਪੋਨਪਦੀ ਅਤੇ ਅਰਾਮਬੱਕਮ 'ਚ ਵੀ ਰੋਕਿਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਇੰਡੀਆ' ਗਠਜੋੜ ਬਹੁਤ ਮਜ਼ਬੂਤ, ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਬੌਖਲਾਈ ਭਾਜਪਾ : ਕੇਜਰੀਵਾਲ
NEXT STORY