ਤਿਰੂਪਤੀ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਵੀਰਵਾਰ ਯਾਨੀ ਕਿ ਅੱਜ ਪਰਿਵਾਰ ਨਾਲ ਤਿਰੂਮਲਾ ਵਿਚ ਸਥਿਤ ਪ੍ਰਸਿੱਧ ਸ਼੍ਰੀ ਵੈਂਕਟੇਸ਼ਵਰ ਮੰਦਰ ਵਿਚ ਪੂਜਾ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਪੁੱਤਰ ਅਤੇ ਕੈਬਨਿਟ ਮੈਂਬਰ ਨਾਰਾ ਲੋਕੇਸ਼ ਵੀ ਮੌਜੂਦ ਸਨ। ਮੰਦਰ ਪ੍ਰਸ਼ਾਸਨ ਅਤੇ ਪੁਜਾਰੀਆਂ ਨੇ ਨਾਇਡੂ ਦਾ ਰਿਵਾਇਤੀ ਢੰਗ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਵਿੱਤਰ ਜਲ ਅਤੇ ਪ੍ਰਸਾਦ ਭੇਟ ਕੀਤਾ।
ਇਹ ਵੀ ਪੜ੍ਹੋ- ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਚੰਦਰਬਾਬੂ ਨਾਇਡੂ
ਮੰਦਰ ਵਿਚ ਪੂਜਾ ਕਰਨ ਮਗਰੋਂ ਮੁੱਖ ਮੰਤਰੀ ਸ਼ਾਮ 4 ਵਜੇ ਦੇ ਕਰੀਬ ਅਮਰਾਵਤੀ ਪਰਤ ਜਾਣਗੇ ਅਤੇ ਸਕੱਤਰੇਤ ਵਿਚ ਚਾਰਜ ਸੰਭਾਲਣਗੇ। ਮੁੱਖ ਮੰਤਰੀ ਸਕੱਤਰੇਤ ਪਹੁੰਚਣ ਮਗਰੋਂ ਸਿੱਖਿਆ ਭਰਤੀ, ਜ਼ਮੀਨ ਮਲਕੀਅਤ ਐਕਟ ਨੂੰ ਰੱਦ ਕਰਨ ਅਤੇ ਕਲਿਆਣਕਾਰੀ ਪੈਨਸ਼ਨ ਨੂੰ ਵਧਾ ਕੇ 4000 ਰੁਪਏ ਪ੍ਰਤੀ ਮਹੀਨਾ ਕਰਨ ਸਮੇਤ ਕਈ ਫਾਈਲਾਂ ਨੂੰ ਮਨਜ਼ੂਰੀ ਦੇਣਗੇ। ਉਹ 'ਅੰਨਾ ਕੈਂਟੀਨ' ਨੂੰ ਮੁੜ ਸ਼ੁਰੂ ਕਰਨ ਅਤੇ ਕੌਸ਼ਲ ਗਣਨਾ ਨਾਲ ਸਬੰਧਤ ਫਾਈਲਾਂ ਨੂੰ ਵੀ ਮਨਜ਼ੂਰੀ ਦੇ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੈਪਸੀ ਨੇ ਪੇਸ਼ ਕੀਤਾ ਨਵਾਂ ਲੋਗੋ
NEXT STORY