ਨਵੀਂ ਦਿੱਲੀ— ਭਾਰਤ ਦੇ ਮੂਨ ਮਿਸ਼ਨ 'ਚੰਦਰਯਾਨ-2' ਦੇ ਆਖਰੀ ਕੁਝ ਮਿੰਟ ਇਸਰੋ ਅਤੇ ਭਾਰਤ ਲਈ ਨਿਰਾਸ਼ਾ ਵਾਲੇ ਸਾਬਤ ਹੋਏ। ਬੀਤੀ 22 ਜੁਲਾਈ ਨੂੰ ਚੰਦਰਯਾਨ-2 ਮਿਸ਼ਨ ਨੂੰ ਸਫਲਤਾਪੂਰਵਕ ਲਾਂਚਿੰਗ ਕੀਤੀ ਗਈ ਸੀ। ਚੰਦਰਮਾ ਤੋਂ ਲੱਗਭਗ 2.1 ਕਿਲੋਮੀਟਰ ਦੀ ਦੂਰੀ ਤੋਂ ਪਹਿਲਾਂ ਇਸਰੋ ਦਾ ਵਿਕ੍ਰਮ ਲੈਂਡਰ ਨਾਲ ਆਪਣਾ ਸੰਚਾਰ ਸੰਪਰਕ ਟੁੱਟ ਗਿਆ। ਇੱਥੇ ਦੱਸ ਦੇਈਏ ਕਿ 7 ਸਤੰਬਰ ਦੀ ਸਵੇਰ 1:38 ਵਜੇ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਆਖਰੀ ਪਲਾਂ 'ਚ ਲੈਂਡਰ ਵਿਕ੍ਰਮ ਆਪਣੇ ਪੰਧ ਤੋਂ ਭਟਕ ਗਿਆ, ਜਿਸ ਕਾਰਨ ਉਸ ਦਾ ਸੰਚਾਰ ਲਿੰਕ ਇਸ ਤੋਂ ਟੁੱਟ ਗਿਆ। ਹਾਲਾਂਕਿ 978 ਕਰੋੜ ਰੁਪਏ ਦੀ ਲਾਗਤ ਵਾਲੇ ਚੰਦਰਯਾਨ-2 ਮਿਸ਼ਨ ਦਾ ਸਭ ਕੁਝ ਖਤਮ ਨਹੀਂ ਹੋਇਆ ਹੈ।

ਮਿਸ਼ਨ ਦਾ ਸਿਰਫ 5 ਫੀਸਦੀ ਹਿੱਸਾ ਅਸਫਲ ਹੋਇਆ ਹੈ, ਜਿਸ ਵਿਚ ਵਿਕ੍ਰਮ ਲੈਂਡਰ ਅਤੇ ਪ੍ਰਗਿਆਨ ਰੋਵਲ ਸਨ। ਜਦਕਿ ਬਾਕੀ 95 ਫੀਸਦੀ ਯਾਨੀ ਕਿ ਚੰਦਰਯਾਨ-2 ਆਰਬਿਟਰ ਅਜੇ ਵੀ ਸਫਲਤਾਪੂਰਵਕ ਚੰਦਰਮਾ ਦੀ ਪਰਿਕ੍ਰਮਾ ਕਰ ਰਿਹਾ ਹੈ। ਪੂਰੇ ਇਕ ਸਾਲ ਤਕ ਇਹ ਆਰਬਿਟਰ ਚੰਦਰਮਾਂ ਦੀਆਂ ਤਸਵੀਰਾਂ ਇਸਰੋ ਨੂੰ ਭੇਜਦਾ ਰਹੇਗਾ। ਨਾਲ ਹੀ ਆਰਬਿਟਰ ਵਿਕ੍ਰਮ ਲੈਂਡਰ ਦੀ ਸਥਿਤੀ ਦੀਆਂ ਵੀ ਤਸਵੀਰਾਂ ਭੇਜੇਗਾ।

ਮਿਸ਼ਨ ਦੀ ਸਫਲਤਾ ਦੀ ਕਾਮਨਾ ਇਸਰੋ ਦੇ ਅਧਿਕਾਰੀ ਲਗਾਤਾਰ ਕਰ ਰਹੇ ਸਨ। ਲੈਂਡਰ ਵਿਕ੍ਰਮ ਬਹੁਤ ਹੀ ਆਰਾਮ ਨਾਲ ਹੇਠਾਂ ਉਤਰ ਰਿਹਾ ਸੀ। ਵਿਕ੍ਰਮ ਲੈਂਡਰ ਚੰਗੀ ਸਪੀਡ ਨਾਲ ਚੰਦਰਮਾ ਦੀ ਸਤਿਹ ਵਲ ਵਧ ਰਿਹਾ ਸੀ ਪਰ ਜਦੋਂ ਚੰਦਰਮਾ ਦੀ ਸਤਿਹ 2.1 ਕਿਲੋਮੀਟਰ ਦੂਰ ਸੀ ਤਾਂ ਇਸ ਦਾ ਇਸਰੋ ਨਾਲ ਸੰਪਰਕ ਟੁੱਟ ਗਿਆ।

ਗਣੇਸ਼ ਵਿਸਰਜਨ ਸਮੇਂ ਪਾਣੀ ਪ੍ਰਦੂਸ਼ਣ ਤੋਂ ਬਚੋ : ਨਰਿੰਦਰ ਮੋਦੀ
NEXT STORY