ਬੈਂਗਲੁਰੂ (ਭਾਸ਼ਾ)- ਭਾਰਤ ਦਾ ਤੀਜਾ ਚੰਦਰ ਮਿਸ਼ਨ 'ਚੰਦਰਯਾਨ-3' ਬੁੱਧਵਾਰ ਨੂੰ ਆਰਬਿਟ ਘਟਾਏ ਜਾਣ ਦੀ ਇਕ ਹੋਰ ਸਫ਼ਲ ਪ੍ਰਕਿਰਿਆ ਤੋਂ ਲੰਘਣ ਦੇ ਨਾਲ ਹੀ ਚੰਨ ਦੀ ਸਤਹਿ ਦੇ ਹੋਰ ਨੇੜੇ ਆ ਗਿਆ। 'ਚੰਦਰਯਾਨ-3' 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ ਅਤੇ 5 ਅਗਸਤ ਨੂੰ ਇਸ ਨੇ ਚੰਦਰਮਾ ਦੇ ਪੰਥ 'ਚ ਪ੍ਰਵੇਸ਼ ਕੀਤਾ ਸੀ।
ਇਹ ਵੀ ਪੜ੍ਹੋ : ਇਸਰੋ ਨੂੰ ਮਿਲੀ ਵੱਡੀ ਸਫਲਤਾ, ਚੰਦਰਮਾ ਦੀ ਸ਼੍ਰੇਣੀ ’ਚ ਸਥਾਪਿਤ ਹੋਇਆ ਚੰਦਰਯਾਨ-3
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਟਵੀਟ 'ਚ ਕਿਹਾ,''ਚੰਦਰਮਾ ਦੀ ਸਤਿਹ ਦੇ ਹੋਰ ਨੇੜੇ। ਅੱਜ ਕੀਤੀ ਗਈ ਪ੍ਰਕਿਰਿਆ ਤੋਂ ਬਾਅਦ ਚੰਦਰਯਾਨ-3 ਦੀ ਆਰਬਿਟ ਘੱਟ ਕੇ 174 ਕਿਲੋਮੀਟਰ x 1437 ਕਿਲੋਮੀਟਰ ਰਹਿ ਗਈ ਹੈ।'' ਇਸ ਨੇ ਕਿਹਾ ਕਿ ਅਗਲੀ ਪ੍ਰਕਿਰਿਆ 14 ਅਗਸਤ 2023 ਨੂੰ ਦੁਪਹਿਰ 11.30 ਤੋਂ ਦੁਪਹਿਰ 12.30 ਦਰਮਿਆਨ ਤੈਅ ਹੈ। ਮਿਸ਼ਨ ਦੇ ਅੱਗੇ ਵਧਣ ਦੇ ਨਾਲ ਹੀ ਚੰਦਰਯਾਨ-3 ਦੀ ਆਰਬਿਟ ਨੂੰ ਹੌਲੀ-ਹੌਲੀ ਘੱਟ ਕਰਨ ਅਤੇ ਇਸ ਦੀ ਸਥਿਤੀ ਚੰਦਰ ਧਰੁਵਾਂ ਦੇ ਉੱਪਰ ਕਰਨ ਲਈ ਇਸਰੋ ਵਲੋਂ ਲੜੀਵਾਰ ਕਵਾਇਦ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਈਬਰ ਠੱਗੀ ਦੀ ਰਕਮ ਨਾਲ ਸੋਨਾ ਖਰੀਦਣ ਵਾਲੇ ਗਿਰੋਹ ਦਾ ਪਰਦਾਫ਼ਾਸ਼, 4 ਗ੍ਰਿਫ਼ਤਾਰ
NEXT STORY