ਬੈਂਗਲੁਰੂ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਚੰਦਰਯਾਨ-3 ਮਿਸ਼ਨ ਦੇ ਲੈਂਡਰ ਮਾਡਿਊਲ (ਐੱਲ.ਐੱਮ.) ਨੂੰ ਪੰਧ 'ਚ ਥੋੜ੍ਹਾ ਹੋਰ ਹੇਠਾਂ ਸਫ਼ਲਤਾਪੂਰਵਕ ਪਹੁੰਚਾ ਦਿੱਤਾ, ਜਿਸ ਨਾਲ ਇਹ ਚੰਦਰਮਾ ਦੇ ਹੋਰ ਨੇੜੇ ਆ ਗਿਆ ਹੈ। ਇਸਰੋ ਨੇ ਕਿਹਾ ਕਿ ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਨਾਲ ਯੁਕਤ ਲੈਂਡਰ ਮਾਡਿਊਲ ਦੇ 23 ਅਗਸਤ ਦੀ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ 'ਤੇ ਪਹੁੰਚਣ ਦੀ ਉਮੀਦ ਹੈ। ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਲਿਖਿਆ,"ਲੈਂਡਰ ਮਾਡਿਊਲ ਦੂਜੇ ਅਤੇ ਆਖ਼ਰੀ ਡੀਬੂਸਟਿੰਗ (ਹੌਲੀ ਹੋਣ ਦੀ ਪ੍ਰਕਿਰਿਆ) ਮੁਹਿੰਮ 'ਚ ਲੈਂਡਰ ਮਾਡਿਊਲ ਸਫ਼ਲਤਾਪੂਰਵਕ ਪੰਧ 'ਚ ਹੋਰ ਹੇਠਾਂ ਆ ਗਿਆ ਹੈ। ਮਾਡਿਊਲ ਹੁਣ ਅੰਦਰੂਨੀ ਜਾਂਚ ਪ੍ਰਕਿਰਿਆ 'ਚੋਂ ਲੰਘੇਗਾ। ਚੰਦਰਮਾ ਦੇ ਦੱਖਣੀ ਧਰੁਵ 'ਤੇ 'ਸਾਫਟ ਲੈਂਡਿੰਗ' 23 ਅਗਸਤ 2023 ਨੂੰ ਸ਼ਾਮ 5.45 ਵਜੇ ਹੋਣ ਦੀ ਸੰਭਾਵਨਾ ਹੈ।'' ਚੰਦਰਯਾਨ-3 ਦੇ ਲੈਂਡਰ ਮਾਡਿਊਲ ਅਤੇ ਪ੍ਰੋਪਲਸ਼ਨ ਮਾਡਿਊਲ 14 ਜੁਲਾਈ ਨੂੰ ਮਿਸ਼ਨ ਦੀ ਸ਼ੁਰੂਆਤ ਹੋਣ ਦੇ 35 ਦਿਨ ਬਾਅਦ ਵੀਰਵਾਰ ਨੂੰ ਸਫ਼ਲਤਾਪਰੂਵਕ ਵੱਖ ਹੋ ਗਏ ਸਨ।
ਇਹ ਵੀ ਪੜ੍ਹੋ : ਚੰਦਰਯਾਨ-3 : ਲੈਂਡਰ ਮਾਡਿਊਲ ਦੀ ਸਥਿਤੀ ਆਮ, ਚੰਦਰਮਾ ਦੇ ਕਰੀਬ ਪਹੁੰਚਿਆ
ਇਸਰੋ ਦੇ ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਪ੍ਰੋਪਲਸ਼ਨ ਮਾਡਿਊਲ ਤੋਂ ਵੱਖ ਹੋਏ ਲੈਂਡਰ ਨੂੰ ਇਕ ਆਰਬਿਟ 'ਤੇ ਲਿਆਉਣ ਲਈ 'ਡੀਬੂਸਟ' (ਹੌਲੀ ਕਰਨ ਦੀ ਪ੍ਰਕਿਰਿਆ) ਤੋਂ ਲੰਘਾਇਆ ਜਾਵੇਗਾ, ਜਿੱਥੇ ਪੇਰਿਲਊਨ (ਚੰਦਰਮਾ ਦੇ ਆਰਬਿਟ ਦਾ ਸਭ ਤੋਂ ਨਜ਼ਦੀਕੀ ਬਿੰਦੂ) 30 ਕਿਲੋਮੀਟਰ ਹੈ ਅਤੇ apolune (ਚੰਨ ਤੋਂ ਸਭ ਤੋਂ ਦੂਰ ਦਾ ਬਿੰਦੂ) 100 ਕਿਲੋਮੀਟਰ ਦੀ ਦੂਰੀ 'ਤੇ ਹੋਵੇਗਾ ਜਿੱਥੋਂ ਚੰਦਰਮਾ ਦੇ ਦੱਖਣੀ ਧਰੁਵ ਖੇਤਰ 'ਤੇ 'ਸਾਫਟ ਲੈਂਡਿੰਗ' ਦੀ ਕੋਸ਼ਿਸ਼ ਕੀਤੀ ਜਾਵੇਗੀ। ਚੰਦਰਯਾਨ-3 ਨੇ 14 ਜੁਲਾਈ ਨੂੰ ਲਾਂਚ ਹੋਣ ਤੋਂ ਬਾਅਦ 5 ਅਗਸਤ ਨੂੰ ਚੰਦਰਮਾ ਦੇ ਪੰਧ 'ਚ ਪ੍ਰਵੇਸ਼ ਕੀਤਾ ਸੀ। ਪ੍ਰੋਪਲਸ਼ਨ ਅਤੇ ਲੈਂਡਰ ਮਾਡਿਊਲਾਂ ਨੂੰ ਵੱਖ ਕਰਨ ਤੋਂ ਪਹਿਲਾਂ, ਇਸਨੂੰ ਚੰਦਰਮਾ ਦੀ ਸਤ੍ਹਾ ਦੇ ਨੇੜੇ ਲਿਆਉਣ ਲਈ 6, 9, 14 ਅਤੇ 16 ਅਗਸਤ ਨੂੰ ਘੱਟ-ਔਰਬਿਟ ਅਭਿਆਸ ਕੀਤੇ ਗਏ ਸਨ। ਹੁਣ 23 ਅਗਸਤ ਨੂੰ ਚੰਦਰਮਾ 'ਤੇ ਇਸ ਦੀ 'ਸਾਫਟ ਲੈਂਡਿੰਗ' ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 14 ਜੁਲਾਈ ਦੇ ਲਾਂਚ ਤੋਂ ਬਾਅਦ ਪਿਛਲੇ ਤਿੰਨ ਹਫ਼ਤਿਆਂ ਵਿਚ ਪੰਜ ਤੋਂ ਵੱਧ ਪ੍ਰਕਿਰਿਆਵਾਂ ਵਿਚ ਇਸਰੋ ਨੇ ਚੰਦਰਯਾਨ-3 ਨੂੰ ਧਰਤੀ ਤੋਂ ਦੂਰ ਹੋਰ ਚੱਕਰ ਵਿਚ ਵਧਾ ਦਿੱਤਾ ਸੀ। ਇਕ ਅਗਸਤ ਨੂੰ ਇਕ ਮਹੱਤਵਪੂਰਨ ਅਭਿਆਸ ਵਿਚ ਪੁਲਾੜ ਯਾਨ ਨੂੰ ਸਫ਼ਲਤਾਪੂਰਵਕ ਧਰਤੀ ਦੇ ਪੰਧ ਤੋਂ ਚੰਦਰਮਾ ਵੱਲ ਭੇਜਿਆ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁੰਛ ’ਚ ਨਸ਼ੀਲਾ ਪਦਾਰਥ ਸਮੱਗਲਿੰਗ ਅਤੇ ਅੱਤਵਾਦ ਨਾਲ ਜੁੜੇ ਮਾਮਲੇ ਦਾ ਮੁੱਖ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ
NEXT STORY